ਇਹ ਸਫ਼ਾ ਪ੍ਰਮਾਣਿਤ ਹੈ
ਸਾਡੀ ਖਬਰ ਨ ਕਾਈ ਲਈ ਹਜ਼ੂਰ ਨੇ।
ਕ੍ਰਿਸ਼ਨ ਵਾਂਗ ਸਹਾਈ ਹੋਵੋ ਸ਼ਹਿਨਸ਼ਾਹ।"
ਔਰੰਗ ਨੀਵੀਂ ਪਾਈ ਗਿਣਦਾ ਗੀਟੀਆਂ।
ਸੇਵਾ ਜੀ ਨੇ ਲਾਈ ਹੈ ਅਗ ਦੂਰ ਤੋਂ।
ਗੋਬਿੰਦ ਸਿੰਘ ਮਚਾਈ ਦਿੱਲੀ ਵਿਚ ਜਿਵੇਂ।
ਮੁਗਲਾਂ ਨਿੱਤ ਦਬਾਈ ਧਰਤ ਪੰਜਾਬ ਦੀ,
ਤਾਂ ਵੀ ਗੁਰੂ ਬਣਾਈ ਏਥੋਂ ਕੌਮ ਆ।
ਗਲ ਕੀ ਫੌਜ ਚੜਾਈ ਆਨੰਦ ਸ਼ਹਿਰ ਤੇ।
੬.
ਭੀਮ ਚੰਦ ਰਾਜੇ ਨੇ ਕੱਛਾਂ ਮਾਰੀਆਂ।
ਬਾਜ਼ਯੀਦ ਤੋਂ ਹੋਈਆਂ ਜੁਗਤਾਂ ਭਾਰੀਆਂ।
ਅਜ ਬਾਗੀ ਦੀਆਂ ਕਰ ਕੇ ਦੱਸੋ ਖਵਾਰੀਆਂ।
ਸੁਫਨਾ ਹੋਣ ਓਹ ਗੱਲਾਂ ਜੋ ਸੂ ਧਾਰੀਆਂ।
ਗੱਜਿਆ ਵਾਂਗੂੰ ਕਾਲ ਦੇ ਰਣਜੀਤ ਨਗਾਰਾ।
ਰਾਜਿਆਂ ਦਾ ਧਮਕਿਆ ਦਲ ਪਾਪ ਪਿਆਰਾ।
ਗਰਦਾਂ ਸੂਰਜ ਢੱਕਿਆ ਕਰ ਧੁੰਦੂਕਾਰਾ।
ਛੇਵੇਂ ਦਿਨ ਨ ਹੋਇਆ ਜਦ ਪਾਰ ਉਤਾਰਾ।
ਚੜ੍ਹਿਆ ਬਾਜਾਂ ਵਾਲੜਾ ਜਰਨੈਲ ਕਰਾਰਾ।
ਰੱਤਾ ਵਹਿਣ ਵਹਾਇਆ ਕਿ ਜ਼ੁਲਮ ਕਨਾਰਾ,
ਆਪੇ ਅਪਣਾ ਕਰ ਲਵੇ ਨ ਪਵੇ ਕਸਾਰਾ।
ਛੱਡਿਆ ਵਾਂਗੂੰ ਨਾਗ ਦੇ ਹਰ ਤੀਰ ਨਿਆਰਾ।
ਦਿਨ ਦੀਵੀਂ ਹੀ ਦਿੱਸਿਆ ਜ਼ਾਲਮ ਨੂੰ ਤਾਰਾ।
੨੦