ਇਹ ਸਫ਼ਾ ਪ੍ਰਮਾਣਿਤ ਹੈ
੮.
ਝੱਖੜ ਵਾਂਗ ਅਜੀਤ ਸਿੰਘ ਵੈਰੀ ਵਲ ਝੁੱਲਿਆ,
ਅਗਲੀਆਂ ਪਾਲਾਂ ਉੱਡੀਆਂ ਬਹੁਤਾ ਦਲ ਰੁੱਲਿਆ।
ਧਰਤੀ ਪਿਆਸ ਬੁਝਾ ਲਈ ਏਨਾ ਲਹੂ ਡੁਲ੍ਹਿਆ।
ਮਿੱਝਾਂ ਨਾੜਾਂ ਦੇਖ ਕੇ ਭੈਰਉਂ ਵੀ ਫੁੱਲਿਆ।
ਕਲਗੀਧਰ ਦੀ ਤੇਗ ਦਾ ਸੀ ਜੌਹਰ ਖੁਲ੍ਹਿਆ।
ਕਾਲੀ ਵਾਕਰ ਨੱਚ ਪਈ ਓਹ ਨਾਜ਼ੋ ਗੋਰੀ।
ਰੱਤ ਦੇ ਅੰਦਰ ਵਹਿੰਦਿਆਂ ਉਹ ਰਹਿ ਗਈ ਤੋਰੀ।
ਤਰਲੇ ਜ਼ਾਲਮ ਪਾਉਂਦੇ ਸਨ ਹੋ ਗਈ ਛੋਰੀ।
ਜਿੰਦਾਂ ਸਾਹਵੇਂ ਲੁੱਟੀਆਂ ਨ ਕੀਤੀ ਚੋਰੀ।
੯.
ਮੁੜ ਜਾਬਰ ਦਲ ਆ ਗਏ ਤੇ ਘੇਰਾ ਪਾਇਆ।
ਭੁੱਖਾਂ ਮੂੰਹ ਦਖਾਇਆ ਸਿੰਘਾਂ ਨੂੰ ਤਾਇਆ।
ਸੁੱਕੇ ਕਾਨੇ ਹੋ ਗਏ ਸਾਹ ਬਾਹਰ ਆਇਆ।
ਸਿੰਘਾਂ ਦਾ ਦਿਲ ਡੋਲਿਆ ਨੱਸ ਜਾਣਾ ਚਾਹਿਆ।
ਕਲਗੀਧਰ ਸਨ ਕਹਿ ਰਹੇ "ਕਿਉਂ ਚਿੱਤ ਡੁਲਾਇਆ?"
ਸਿੰਘ ਸਮਝੇ ਨ ਦੂਰ ਦੀ ਹੱਠ ਰਖ ਵਖਾਇਆ।
ਕਿਸ ਤੋਂ ਭੁੱਖ ਦੇ ਦੁਖ ਨੇ ਕੀ ਨਹੀਂ ਕਰਾਇਆ?
ਓਹਨਾਂ ਜੀਭਾਂ ਕੱਢੀਆਂ ਇੰਜ ਚਮਕ ਸੁਣਾਇਆ:-
"ਕਿਉਂ ਸਮਝੌਤੇ ਛੱਡ ਕੇ ਦੁੱਖ ਗਲੇ ਪਵਾਇਆ?
ਕੀ ਸੀ ਛਡਦੋਂ ਕੋਟ ਨੂੰ ਕਿਉਂ ਆਢਾ ਲਾਇਆ?
੨੨