ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨ ਵਿਚ ਸ੍ਰੀ ਦਸ਼ਮੇਸ਼ ਨੇ ਜੋ ਰੂਹ ਉਤਾਰੀ।
ਖੇਹ ਹੋ ਜਾਵਾਂ ਜਾਏ ਨ ਜਿੰਦ ਬਖਸ਼ਣਹਾਰੀ।

ਰਾਤ ਹਨੇਰੀ ਠੰਢ ਦੀ ਝੁਲ ਪਈ ਹਨੇਰੀ।
ਰੁਖ ਚੀਕੇ ਸਨ ਜ਼ੋਰ ਨਾਲ ਕਿਉਂ ਪਾਈ ਫੇਰੀ?
ਬਿਜਲੀ ਸੀ ਸਮਝਾ ਰਹੀ ਨ ਲਾਵੇ ਦੇਰੀ।
ਦਗੜ ਦਗੜ ਸਨ ਜਾ ਰਹੇ ਢਾ ਆਲਸ ਢੇਰੀ।
ਹਿੱਕ ਡਾਹ ਦਿੱਤੀ ਸੜਕ ਨੇ ਤਕ ਤਕ ਦਲੇਰੀ।
ਪਰ ਸਰਸੇ ਤੇ ਆਨ ਕੇ ਸੈਨਾ ਗਈ ਘੇਰੀ।
ਦੁਸ਼ਮਨ ਦੀ ਤਾਂ ਫੌਜ ਸੀ ਕਈ ਗੁਣਾਂ ਵਧੇਰੀ।
ਏਧਰ ਮਸਾਂ ਛਟੈਂਕ ਸੀ ਤੇ ਓਹ ਪਨਸੇਰੀ।
ਚੱਲੀ ਆਨ ਦੋ ਪਾਸਿਓਂ ਤਲਵਾਰ ਬਥੇਰੀ।
ਸਾਬ ਗੁਰੂ ਦਾ ਖਿੰਡਿਆ ਪਈ ਮੇਰੀ ਤੇਰੀ।

੯.


ਕੌਮ ਬਣਾਨੀ ਹੈ ਅਜੇ ਦਸਵੇਂ ਗੁਰ ਕਹਿ ਗਏ:-
"ਹੋਇਆ ਕੀ ਪਾਪ ਆ ਪਏ ਜੇ ਕਰ ਪੁੰਨ ਛਹਿ ਗਏ।
ਓਹ ਨਕੰਮੇ ਹੋ ਗਏ ਜੋ ਦਿਲ ਢਾ ਬਹਿ ਗਏ।
ਘਿਰ ਗਏ ਵਿਚ ਚਮਕੌਰ ਦੇ ਤੇ ਘੇਰੇ ਪੈ ਗਏ।

ਸਿੰਘ ਅਜੀਤ ਆ ਗੱਜਿਆ ਭੱਜੇ ਹਰਨੋਟੇ।
ਸੁੱਟੇ ਕਈ ਅਸਵਾਰ ਸਨ ਜਿਉਂ ਸਿੱਕੇ ਖੋਟੇ।
ਓਹਦਾ ਘੋੜਾ ਫੇਹ ਗਿਆ ਕਈ ਡਾਢੇ ਝੋਟੇ।
ਹੱਥੋਂ ਹੱਥ ਸਿਰ ਲਾਹ ਗਏ ਹੱਥ ਛੋਟੇ ਛੋਟੇ।

੨੪