ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/40

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੋਣੀ ਸੁਬਾਹ ਸਫਾਈ ਸਾਡੀ ਸਭ ਦੀ।
ਜੇ ਕਰ ਅਕਲ ਦਖਾਈ ਪੂਰੀ ਤਾਂ ਪਵੂ।
ਸਿਆਸਤ ਤੋੜ ਪੁਚਾਈ ਹੈ ਨਿੱਤ ਅਕਲ ਨੇ।
ਅਕਲਾਂ ਬਾਝ ਸਹਾਈ ਕਿਹੜਾ ਹੋਂਵਦਾ।
ਦਿਲ ਵਿਚ ਗੁਰਾਂ ਵਸਾਈ ਗੜ੍ਹੀਓਂ ਜਾਣ ਦੀ।
ਸੰਤ ਸਿੰਘ ਨੂੰ ਲਾਈ ਕਲਗੀ ਤੇ ਜਿਗਾ।
ਜ਼ਾਲਮ ਅੱਖੀਂ ਪਾਈ ਮਿੱਟੀ ਆਪ ਨੇ।
ਸਾਰੀ ਰਾਤੇ ਲੰਘਾਈ ਪੈਂਡਾ ਕਰਦਿਆਂ।
ਜੁੱਤੀ ਤਾਂ ਅਰੜਾਈ ਚੁੰਮੇ ਚਰਣ ਆ।
ਚਰਣੋਂ ਰੱਤ ਵਗਾਈ ਸੂਲਾਂ ਤਿੱਖੀਆਂ।
ਪੋਹ ਫ਼ੁਟਾਲੇ ਆਈ ਲਾਲੀ ਦਿਹੁੰ ਦੀ।
ਮੁੱਕੀ ਦੁੱਖਾਂ ਜਾਈ ਰਾਤ ਹਨੇਰ ਦੀ।
ਤਿੱਤਰਾਂ ਸਿਫਤ ਸੁਣਾਈ ਇੱਕੋ ਰੱਬ ਦੀ।
ਜਿਵੇਂ ਗੰਧਰਬਾਂ ਲਾਈ ਆਸਾ ਵਾਰ ਆ।
ਕੰਡਿਆਂ ਛੇਜ ਵਛਾਈ ਸਤਗੁਰ ਦੇ ਲਈ।
ਸੱਜੀ ਭੁਜਾ ਟਿਕਾਈ ਹੇਠ ਸੀਸ ਦੇ।
ਸੰਗ ਕਿਰਪਾਣ ਸਵਾਈ ਪਤਣੀ ਸਤਗੁਰੂ।
ਨੀਂਦਰ ਅੱਖ ਮਲਾਈ ਇਹਨਾਂ ਨਾਲ ਆ।
ਦਿਲ ਦੀ ਰਮਜ਼ ਬੁਝਾਈ ਸਤਗੁਰ ਹਸਦਿਆਂ।
ਨੈਣਾਂ ਵਿਚ ਸਮਾਈ ਕੋਮਲ ਅੰਗਣੀ।
ਐਪਰ ਫਰਜ਼ ਨਸਾਈ ਪ੍ਰੀਤੀ ਨੀਂਦ ਤੋਂ।

ਨਬੀ ਗ਼ਣੀ ਖਾਂ ਦੇਖਿਆ ਗੁਰ ਬਾਗ਼ੇ ਆਏ।
ਬਾਗ਼ ਬਾਗ਼ ਉਹ ਹੋ ਗਏ ਸਿਰ ਚਰਣੀਂ ਪਾਏ।

੨੬