ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਿਗੁਰ ਬਾਣਾ ਬਦਲਿਆ ਤੇ ਕੇਸ ਖਿੰਡਾਏ।
ਖਾਨਾਂ ਚੁੱਕੀ ਪਾਲਕੀ ਦੁਸ਼ਮਨ ਚੋਂ ਧਾਏ।
ਜਿਹੜਾ ਪੁੱਛੇ ਕੌਣ ਹੈ "ਹਨ ਪੀਰ" ਸੁਣਾਇਆ।
ਰੱਖ ਲੀਤੀ ਸੀ ਹੱਕ ਦੀ, ਇਖਲਾਕ ਨਿਭਾਇਆ।
ਅਜੇ ਖਾਂਨਾਂ ਨੇ ਹਿੰਦ ਤੇ ਇਹਸਾਨ ਚੜ੍ਹਾਇਆ।
ਐਵੇਂ ਸਾਰੇ ਮੋਮਨਾਂ ਨੂੰ ਨਿੰਦ ਦਖਾਇਆ।

ਮਾਹੀਏ ਹਾਲ ਸੁਣਾਇਆ ਆ ਸਰਹਿੰਦ ਦਾ।
ਕਲਗੀਧਰ ਫ਼ਰਮਾਇਆ ਸੁਣਦੇ ਸਾਰ ਹੀ।
ਅਜ ਮੈਂ ਕਰਜ਼ਾ ਲਾਹਿਆ ਆਪਣੇ ਦੇਸ ਦਾ।
ਬੱਚਿਆਂ ਨੇ ਹੈ ਲਾਇਆ ਧਰਮੀ ਵੇਲ ਨੂੰ।
ਜਾਨੋ ਮੂਲ ਉਡਾਇਆ ਪਾਪੀ ਰੁੱਖ ਦਾ।
ਸਾਹ ਕੀ ਜਾ ਸੁਕਾਇਆ ਨੀਹੀਂ ਪੈਂਦਿਆਂ।
ਉਹਨਾਂ ਸਾਸ ਚਲਾਇਆ ਭਾਰਤ ਵਰਸ਼ ਦਾ।

੧੨.


ਲਿਖਿਆ ਔਰੰਗਜ਼ੇਬ ਨੂੰ ਕਿਉਂ ਦੇਵੇਂ ਤੜੀਆਂ?
ਹੋਇਆ ਕੀ ਜੇ ਲੁੱਟੀਆਂ ਲਾਲਾਂ ਦੀਆਂ ਲੜੀਆਂ।
ਹੈਨ ਬਰਾੜੀ ਹੀਰਿਆਂ ਦੀਆਂ ਖਾਨਾਂ ਬੜੀਆਂ।
ਵਹਿਣ ਬਣੂੰ ਠੰਢ ਪਾਉਣਾ ਲਾਖਾਂ ਦੁੱਖ-ਝੜੀਆਂ।
ਪਾਪਾਂ ਦੀਆਂ ਲਹਿਣੀਆਂ ਜੋ ਕਾਂਗਾਂ ਚੜ੍ਹੀਆਂ।
ਦਾਰਾ ਦੀਆਂ ਆਦਤਾਂ ਕਿਉਂ ਤੈਥੋਂ ਹੜੀਆਂ।
ਤੇਰੇ ਜਿਹੇ ਵੀਰ ਤੋਂ ਭੈਣਾਂ ਵੀ ਸੜੀਆਂ।
ਸ਼ਰਆ ਤੁਅਸਬ ਵਾਲੀਆਂ ਹੁਣ ਖੇਡ ਨ ਜੜੀਆਂ।

੨੭