ਇਹ ਸਫ਼ਾ ਪ੍ਰਮਾਣਿਤ ਹੈ
ਗੁਰ ਖੰਡਾ ਖੜਕਾਇਆ ਨ ਆਪਣੇ ਲਈ।
ਕਾਣਾ ਰਾਜਾ ਭਾਇਆ ਅੰਨ੍ਹਿਆਂ ਚੋਂ ਜਦੋਂ।
ਸ਼ਾਹ ਬਹਾਦਰ ਆਇਆ ਦਿੱਲੀ ਤਖਤ ਤੇ।
ਓਹਨੇ ਮੂੰਹ ਭਵਾਇਆ ਸੱਚੇ ਸ਼ਾਹ ਤੋਂ।
ਦੱਖਣ ਦੇ ਵਲ ਧਾਇਆ ਵਾਲੀ ਹਿੰਦ ਦਾ।
ਖਾਨਾਂ ਵਾਰ ਚਲਾਇਆ ਨਿਮਕ ਹਰਾਮੀਆਂ।
ਰੱਤੀ ਨਹਿਰ ਵਹਾਈ ਗੁਰ ਦੇ ਜੁੱਸਿਓਂ।
ਸਮਝ ਸ਼ਕਤੀ ਧਾਈ ਰੋੜ੍ਹਨ ਦੈਤ ਨੂੰ:
ਸ੍ਰੀ ਗੁਰੂ ਤੇਗ ਚਲਾਈ ਪਾਰ ਬੁਲਾਇਆ।
ਮਿਹਨਤ ਨਾਲ ਸਵਾਈ ਹੋਈ ਜ਼ਖਮ ਦੀ।
ਗਈ ਤਕਲੀਫ ਸਵਾਈ ਕੁਝ ਚਿਰ ਵਾਸਤੇ।
ਸ਼ਾਹ ਨੇ ਚਾਲ ਚਲਾਈ ਦੁਖ ਜਗਾਨ ਦੀ,
ਇਕ ਕਮਾਨ ਪੰਚਾਈ ਪਾਸ ਹਜ਼ੂਰ ਦੇ,
ਚਿੱਲੇ ਜਦੋਂ ਚੜ੍ਹਾਈ ਸੱਚੇ ਪਾਤਸ਼ਾਹ,
ਕੀਤੀ ਤਦੋਂ ਚੜ੍ਹਾਈ ਅਗਲੇ ਦੇਸ ਨੂੰ।
੧੩.
ਉਹ ਸਾਡੇ ਲਈ ਪਰਵਾਰ ਨੂੰ ਹਸ ਹਸ ਕੇ ਵਾਰ ਦਿਖਾ ਗਿਆ,
ਤੇ ਸਦਕੇ ਕਰਕੇ ਆਪ ਨੂੰ ਭਾਰਤ ਵਿਚ ਜੀਵਣ ਪਾ ਗਿਆ।
ਫ਼ਰਜ਼ਾਂ ਦਾ ਸੱਥਰ ਮਾਣ ਕੇ ਗ਼ਰਜ਼ਾਂ ਦਾ ਤਖਤ ਹਲਾ ਗਿਆ।
ਸ਼ਾਹੀ ਦੀ ਹਿਰਸ ਨੂੰ ਮਾਰ ਕੇ ਲੋਕਾਂ ਲਈ ਤੀਰ ਚਲਾ ਗਿਆ।
ਉਸ ਰੋੜ੍ਹ ਦਖਾਇਆ ਛੂਤ ਨੂੰ ਅੰਮ੍ਰਿਤ ਦਾ ਵਹਿਣ ਵਹਾ ਗਿਆ।
੨੯