ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਧੂ ਸ਼ਾਹ ਨੂੰ ਹਿੱਕ ਲਾ ਗਿਆ ਨੰਦ ਲਾਲ ਨੂੰ ਸਿਰ ਤੇ ਚਾ ਗਿਆ।
ਦਿਲ ਮੋਹਿਆ ਖਾਨਾਂ ਦਾ ਜਦੋਂ ਓਹਨਾਂ ਤੋਂ "ਪੀਰ" ਕਹਾ ਗਿਆ।
ਓਹ "ਮੰਦਰ" ਅਤੇ "ਮਸੀਤ" ਨੂੰ ਇਕ ਹੈ ਜੇ ਸਾਫ ਸੁਣਾ ਗਿਆ।
ਮੁੱਛਾਂ ਨੂੰ ਸੂਤੀ ਜਾਈਏ ਨਹੀਂ ਸਮਝੇ ਕੀ ਸਮਝਾ ਗਿਆ?


----------

੩੦