ਪੰਨਾ:ਪੰਜਾਬ ਦੀਆਂ ਵਾਰਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦੇ ਦੀ ਵਾਰ

(ਪਹਿਲਾ ਅੱਧ)

੧.


ਪਾਪ ਨ ਪੰਜਾਬ ਦੇ ਜਦ ਹੰਭੇ ਸਾਰੇ?
ਕਲਗੀਧਰ ਦੱਖਣ ਗਏ ਤੇ ਨਦੀ ਕਿਨਾਰੇ,
ਕਿੰਨਾ ਚਿਰ ਰਹੇ ਸੋਚਦੇ ਕਿ ਜਾਨ ਸਵਾਰੇ,
ਕਿਦਾਂ ਜਿਹੜੇ ਪੂਰਨੇ ਪਾਏ ਹਨ ਸਾਰੇ?

੨.


ਡਿੱਠਾ ਛਤਰੀ ਮਰਦ ਇਕ ਤਿਆਗਾਂ ਮੂੰਹ ਢੁੱਕਿਆ।
ਲਾਂਬਾ ਹੈ ਸੀ ਅੱਗ ਦਾ ਚਮਕਾਂ ਤੋਂ ਮੁੱਕਿਆ।
ਤੱਕਿਆ ਵਹਿਣ ਪਹਾੜ ਦਾ ਡਾਢਾ ਇਕ ਸੁੱਕਿਆ।
ਸ਼ੇਰ ਅਨੋਖਾ ਦੇਖਿਆ ਗਿੱਦੜਾਂ ਵਿਚ ਲੁੱਕਿਆ।
ਤਾੜ ਲਿਆ ਇਸ ਮਰਦ ਨੇ ਜੇ ਬੀੜਾ ਚੁੱਕਿਆ।
ਜ਼ਾਲਮ ਸਾਰੇ ਦੇਸ ਦਾ ਝੁੱਕਿਆ ਕਿ ਝੁੱਕਿਆ।

੩.


ਕਲਗੀਧਰ ਦੀਆਂ ਓਸ ਤੇ ਜਦ ਅੱਖਾਂ ਬੱਝੀਆਂ।
ਸਾਧੂ ਭੁੱਲਿਆ ਸਾਧਗੀ ਤਕ ਅੱਖੀਆਂ ਰੱਜੀਆਂ।
ਸੱਭੇ ਸੁਰਤਾਂ ਆਈਆਂ ਜੋ ਹੈਸਨ ਭੱਜੀਆਂ।
ਅੰਦਰੋਂ ਕਾਇਰਤਾ ਦੀਆਂ ਉੱਡ ਗਈਆਂ ਧੱਜੀਆਂ।

੩੧