ਪੰਨਾ:ਪੰਜਾਬ ਦੀਆਂ ਵਾਰਾਂ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੯.


ਸੁਣਦੇ ਸਾਰ ਤਿਆਰੇ ਕੀਤੇ ਬਹੁਤਿਆਂ।
ਘੋੜੇ ਪਕੜ ਸਿਧਾਰੇ ਕਿੰਨੇ ਸੂਰਮੇ।
ਚੁਣ ਚੁਣ ਤੇਗੇ ਭਾਰੇ ਬੋਰੀ ਸਾਂਭ ਕੇ,
ਜਿਉਂ ਚੱਲੇ ਵਣਜਾਰੇ ਵਣਜਾਂ ਦੇ ਲਈ।
ਜਿਹੜੇ ਹੱਕ ਪਿਆਰੇ ਬੰਦੇ ਨੂੰ ਮਿਲੇ।

੧੦.


ਖ਼ਾਨ ਵਜ਼ੀਰ ਸਰਹਿੰਦ ਦਾ ਅਤ ਦਾ ਹੰਕਾਰੀ।
ਆਲੀ ਮਾਲੀ ਸਿੰਘ ਨੂੰ ਉਸ ਬੋਲੀ ਮਾਰੀ।
ਗੋਬਿੰਦ ਸਿੰਘ ਦੁਖ ਦੇਖ ਕੇ ਲਾ ਗਿਆ ਉਡਾਰੀ।
ਗੁਰ ਆਇਆ ਜੇ ਯਾਰ੍ਹਵਾਂ ਵੱਡਾ ਹੱਠ ਧਾਰੀ।
ਚੜ੍ਹ ਗਈ ਉਹਨੂੰ ਜ਼ੁਲਮ ਦੀ ਬਦ ਬਖਤ ਖੁਮਾਰੀ।
ਆਵੇਗੀ ਸਰਹਿੰਦ ਵਿਚ ਓਹਦੀ ਵੀ ਵਾਰੀ।
ਮਾਰੋ ਟੱਕਰਾਂ ਓਸ ਨਾਲ, ਜਿਸ ਛਿੰਜ ਖਲਾਰੀ।
ਵਿੰਨ੍ਹ ਗਈ ਦੋਵੇਂ ਕਾਲਜੇ, ਇਹ ਤੇਜ਼ ਕਟਾਰੀ।
"ਦੇ ਕੇ ਤਲਬਾਂ ਸਾਡੀਆਂ, ਕਿਉਂ ਪੱਤ ਉਤਾਰੀ?"
ਬੰਨ੍ਹੇ ਪਰ ਉਹ ਖੁਲ ਗਏ ਬਾਂਕੇ ਬਲਕਾਰੀ।
ਬੰਦੇ ਦੇ ਦਲ ਵਿਚ ਰਲੇ ਉਹ ਅਣਖ-ਪੁਜਾਰੀ।
ਵੀਰਾਂ ਵਾਕਰ ਜਾ ਮਿਲੇ ਜੋਧੇ ਉਪਕਾਰੀ।

੩੫