ਇਹ ਵਰਕੇ ਦੀ ਤਸਦੀਕ ਕੀਤਾ ਹੈ
੧੧.
ਹੁਣ ਤਾਂ ਬੰਦੇ ਸਿੰਘ ਨੇ ਫੌਜ ਵਧਾ ਲਈ।
ਸੋਣੀ ਪੱਤ ਦੀ ਆਕੜ ਓਸ ਨਵਾ ਲਈ।
ਸ਼ਾਹੀ ਮਾਇਆ ਜਾਂਦੀ ਲੁੱਟ ਲੁਟਾ ਲਈ।
ਕੈਂਥਲੀਏ ਸਨ ਧਾਏ ਧੌਣ ਭਣਾ ਲਈ।
ਅੰਤ ਸਮਾਣੇ ਉਤੇ ਨਜ਼ਰ ਟਕਾ ਲਈ।
੧੨.
ਓਥੋਂ ਦੇ ਵਾਸੀ ਸਨ ਜ਼ੁਲਮ ਕਮਾ ਗਏ,
ਸਰਹਿੰਦੀ ਸਾਕੇ ਵਿਚ ਹੱਥ ਵਖਾ ਗਏ,
ਨੌਵੇਂ ਗੁਰ ਦੇ ਕਾਤਿਲ ਸਿਰ ਭੰਨਵਾ ਗਏ।
ਜ਼ਾਲਮ ਜੜ੍ਹ ਪੁਟਵਾਵੇ ਸਾਫ ਸੁਝਾ ਗਏ।
੧੩.
ਤਿੜ ਤਿੜ ਕਰ ਕੇ ਸੜ ਗਿਆ ਓਹ ਸ਼ਹਿਰ ਸਮਾਣਾ।
ਅੱਗ ਗੁੱਸਾ ਖਾ, ਖਾ ਗਈ, ਪਾਪਾਂ ਖਾਨਾਂ ਦਾ ਖਾਨਾ।
ਹਰ ਇਕ ਗਲੀਓਂ ਸੜ ਗਿਆ ਸੀ ਪਾਪ-ਘਰਾਨਾ।
ਬੰਦਾ ਵਾਹਵਾ ਜਾਣਦਾ ਸੀ ਜ਼ੁਲਮ ਦਬਾਣਾ।
ਕਹਿੰਦਾ ਸੀ "ਹੁਣ ਡਰਦਿਆਂ ਨ ਵਕਤ ਗਵਾਣਾ।
ਲੋਹਿਆ ਲੋਹੇ ਨਾਲ ਹੀ ਹੈ ਕੱਟਿਆ ਜਾਣਾ।
ਸਾਡੀ ਮਾਰੀ ਤੇਗ ਤੋਂ ਸੁਖ ਲਊ ਜ਼ਮਾਨਾ"।
ਫਤਹ ਸਿੰਘ ਦਾ ਲਾਇਆ ਉਸ ਪੱਕਾ ਠਾਣਾ।
੩੬