ਇਹ ਸਫ਼ਾ ਪ੍ਰਮਾਣਿਤ ਹੈ
ਮੰਨਣਾ ਪਿਆ ਕਪੂਰੀਏ ਨੂੰ ਰਬ ਦਾ ਭਾਣਾ।
ਹਰ ਜਾ ਉੱਤੋਂ ਫੰਡਿਆ ਹੁਣ ਪਾਪ ਨਸ਼ਾਨਾ।
੧੪.
ਬੰਦੇ ਕਿਹਾ ਸੂਰਿਓ ਸਰਹਿੰਦ ਸਰ ਕਰਨਾ।
ਤਲੀਆਂ ਤੇ ਸਿਰ ਧਰ ਲਵੋ ਜਾਨੋਂ ਨਹੀਂ ਡਰਨਾ।
ਬਾਹਵਾਂ ਦੇ ਹੀ ਨਾਲ ਨਹੀਂ ਸਾਡਾ ਕੁਝ ਸਰਨਾਂ।
ਵੇਲਾ ਤਕ ਜਿੰਦ ਹੂਲਣੀ ਐਵੇਂ ਨਹੀਂ ਮਰਨਾ।
ਮੰਨਣਾ ਜੱਥੇਦਾਰ ਨੂੰ ਜੇ ਹੈ ਜੇ ਤਰਨਾ।
੧੫.
ਆਗੂ ਵੱਲੇ, ਸੱਭੇ ਤੱਕੇ।
ਹੁਕਮ ਸੁਣਾਵੇ, ਛੇਤੀ ਚਾੜ੍ਹੇ।
ਗਿਣ ਗਿਣ ਲਈਏ, ਬਿਦ ਬਿਦ ਬਦਲੇ।
ਦੇਸ ਦੇ ਬਦਲੇ ਜੀਵਣ ਦਈਏ।
੧੬.
ਹੱਲੇ ਦੀਆਂ, ਸੁਣ ਸੁਣ ਸੋਆਂ।
ਮੁੰਹ ਨੇਂ ਉਤਰੇ, ਸਭ ਖਾਨਾਂ ਦੇ।
ਸੱਚਾ ਨੰਦ ਦੇ ਤਾਂ ਦਮ ਨਿਕਲੇ,
ਸਾਹਿਬਜ਼ਾਦੇ ਆਉਂਦੇ ਚੇਤੇ।
ਸੋਚ ਸੁਚਾ ਕੇ, ਮਤਾ ਪਕਾ ਕੇ,
ਸੁੱਚਾ ਨੰਦ ਦਾ ਬੰਦਾ ਚੁਣਿਆ,
੩੭