ਪੰਨਾ:ਪੰਜਾਬ ਦੀਆਂ ਵਾਰਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਓਹ ਬੰਦੇ ਲੈ ਕੇ ਜਾਵੇ,
ਗਹਿ ਗਚ ਹੋਂਦੇ ਜੁੱਧ ਦੇ ਵੇਲੇ,
ਵਕਤ ਤਾੜ ਕੇ ਏਧਰ ਨੱਸੇ,
ਹਲ ਚਲ ਪਾ ਕੇ ਕੰਮ ਸਵਾਰੇ।"
ਖਾਨ ਵਜ਼ੀਰੇ ਫੇਰ ਕਿਹਾ ਇਹ
"ਜੇਕਰ ਸਾਡੀ ਚਾਲ ਨ ਚੱਲੀ।
ਤਾਂ ਦੱਸੋ ਕੀ ਇੱਜ਼ਤ ਰਹਿਣੀ?
ਸ਼ਹਿਰ ਸਮਾਣੇ ਵਾਂਗ ਨ ਹੋਵੇ,
ਕਹਿਰਾਂ ਭਰਿਆ, ਏਥੇ ਹੱਲਾ,
ਹੋਣ ਨ ਦਈਏ। ਖਬਰਾਂ ਲਈਏ,
ਦੁਸ਼ਮਨ ਦੀਆਂ।ਮੈਂ ਚਿਰ ਦੀਆਂ
ਕਮਰਾਂ ਕੱਸੀਆਂ, ਵਾਰੋ ਜਾਨਾਂ।
ਹਾਥੀ ਮੇਰੇ, ਜਾਸਨ ਵੱਧ ਕੇ।
ਤੋਪਾਂ ਬੜੀਆਂ, ਕੱਠੀਆਂ ਹੋਈਆਂ,
ਤੇ ਬੰਦੂਕਾਂ ਜਾਨ ਨ ਗਿਣੀਆਂ।
ਓਧਰ ਟੁੱਟੇ, ਭਾਲੇ ਨੇਜ਼ੇ,
ਤੇ ਤਲਵਾਰਾਂ ਖੁੰਡੀਆਂ ਹੋਈਆਂ।
ਏਧਰ ਵੀ ਤੇ ਮਰਦ ਬਥੇਰੇ।
ਪਿੰਡੀਂ ਜਾਵੋ ਆਖ ਸੁਣਾਵੋ'
ਜੰਗ ਜਹਾਦੀ ਮਚਣਾ ਭਾਰੀ।
ਚੜ੍ਹ ਕੇ ਆਏ ਕਾਫਰ ਟੋਲੇ।
ਗ਼ਾਜ਼ੀ ਬਨ ਕੇ ਹੱਥ ਦਖਾਨੇ।

੩੮