ਪੰਨਾ:ਪੰਜਾਬ ਦੀਆਂ ਵਾਰਾਂ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖੰਡਿਆਂ ਨੂੰ ਖੂਬ ਭੁਵਾਉਂਦਿਆਂ ਕਿਰਪਾਨਾਂ ਨੂੰ ਚਮਕਾਂਦਿਆਂ,
ਖਾਨਾਂ ਨੂੰ ਪੈ ਗਏ ਖਾਣ ਨੂੰ, ਹੱਦੋਂ ਵੱਧ ਗੁੱਸਾ ਖਾਂਦਿਆਂ,
ਪਾ ਦਿੱਤੀ ਵਾਢੀ ਆਣ ਕੇ, ਮੁਗਲਾਂ ਵਿਚ ਪੈਰ ਜਮਾਂਦਿਆਂ,
ਢਾਲਾਂ ਨੂੰ ਅੱਗੇ ਡਾਂਹਦਿਆਂ, ਤਲਵਾਰਾਂ ਵਾਂਹਦੇ ਜਾਂਦਿਆਂ,
ਰਜ ਰਜ ਕੇ ਡੱਕਰੇ ਕਰਦਿਆਂ, ਦਿਲ ਲਾ ਲਾ ਆਹੂ ਲਾਂਹਦਿਆਂ,
ਮਿੱਝਾਂ ਦੇ ਛੱਪੜ ਲਾਉਂਦਿਆਂ, ਖੂਨਾਂ ਦੇ ਰੇੜ੍ਹ ਵਗਾਂਦਿਆਂ,
ਔਹ ਝਪਟੇ ਉਪਰ ਹਾਥੀਆਂ, ਕਈ ਹਿੱਸੇ ਫੌਜ ਮੁਕਾਂਦਿਆਂ,
ਠਾਠਾਂ ਦੇ ਵਾਕਰ ਚੜ੍ਹਦਿਆਂ, ਮੁੜ ਮੁੜ ਕੇ ਹੱਲੇ ਪਾਂਦਿਆਂ,
ਔਹ ਸ਼ੇਰ ਮੁਹੰਮਦ ਸੁੱਟਦਿਆਂ, ਆਹ ਅਲੀਖਵਾਜਾ ਢਾਂਦਿਆਂ,
ਤੋਪਾਂ ਮੂੰਹੀ ਸਿਰ ਤੁੰਨਦਿਆਂ, ਅੱਗਾਂ ਦੀ ਡਹਿਸ ਮੁਕਾਂਦਿਆਂ,
ਜਦ ਡਿੱਠਾ ਖਾਨ ਵਜ਼ੀਰ ਨੇ, ਵਧ ਆਇਆ ਜੋਸ਼ ਵਧਾਂਦਿਆਂ,
ਆਖੇ "ਹੁਣ ਏਥੇ ਮਰ ਲਵੋ ਫੜਨਾ ਹੈ ਇਹਨਾਂ ਜਾਂਦਿਆਂ,
ਨਹੀਂ ਬਾਝ ਹਕੂਮਤ ਜੀਵਣਾ ਲੜ ਜਾਵੋ ਵਾਹਾਂ ਲਾਂਦਿਆਂ,
ਗੱਠ ਕੇ ਤਲਵਾਰਾਂ ਚੱਲੀਆਂ ਲੋਥਾਂ ਦੇ ਬੁਰਜ ਬਨਾਂਦਿਆਂ,
ਹੁਣ ਗੁਥਮ ਗੁੱਥੇ ਹੋ ਗਏ ਹੱਥਿਆਰਾਂ ਨੂੰ ਤੁੜਵਾਂਦਿਆਂ,
ਮਾਰੋ ਮਾਰੋ ਵੀ ਆਖਦਾ, ਬੰਦੇ ਸਿੰਘ ਓਧਰ ਧਾਂਦਿਆਂ,
ਇਕ ਖਿਚ ਕੇ ਤੀਰ ਚਲਾਇਆ, ਜਿਸ ਸੱਦਿਆ ਖਾਨ ਮਚਾਂਦਿਆਂ,
ਖਾਂ ਡਾਢੇ ਕੀਤੇ ਵਾਰ ਦੋ, ਬੰਦੇ ਨੇ ਖੂਬ ਬਚਾਂਦਿਆਂ,
ਕੱਟ ਰਖਿਆ ਇਕੋ ਤੇਗ ਦਾ ਦੋ ਖਾਨ ਵਜ਼ੀਰ ਬਨਾਂਦਿਆਂ,
ਕੁਝ ਹੌਲਾ ਹੌਲਾ ਹੋ ਗਿਆ ਸਤਗੁਰ ਦਾ ਕਰਜ਼ ਚੁਕਾਂਦਿਆਂ,
ਹੋਏ ਤਿੱਤਰ ਸਭ ਜਹਾਦੜੇ ਬਾਜ਼ਾਂ ਤੋਂ ਜਾਨ ਛੁਡਾਂਦਿਆਂ।

੪੨