ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੩.


ਜੇਤੂ ਧੂੜ ਧੁਮਾਂਦਿਆਂ ਸਰਹਿੰਦ ਵਲ ਧਾਏ,
ਪਰ ਤੋਪਾਂ ਨੂੰ ਆਣ ਕੇ ਕੁਝ ਜਿਸਮ ਚੜ੍ਹਾਏ।
ਆਖਰ ਨੱਪਿਆ ਕੋਟ ਨੂੰ ਪਾਪੀ ਅਰੜਾਏ।
ਕਾਤਿਲ ਸਾਹਿਬਜ਼ਾਦਿਆਂ ਦੇ ਕੁਲ ਖਪਾਏ।
ਜਰਵਾਣੇ ਘਰ ਲੁੱਟਦਿਆਂ ਨ ਦ੍ਰੇਗ ਕਮਾਏ।

੨੪.


ਮੁੜ ਜਾਵੇ ਮਾਰੀ ਮਾਰ ਨ ਚਿੱਤ ਆਇਆ ਸਾਂਭ ਦਿਖਾਨ ਦਾ।
ਸਿਆਸਤ ਹੈ ਮੁਲਕ ਸੰਭਾਲਣਾ ਬੰਦਾ ਇਹ ਗਲ ਸੀ ਜਾਣਦਾ।
ਬਸ ਰਾਜ ਸੰਭਾਲਣ ਨਾਲ ਹੀ ਮਿੱਟ ਜਾਂਦਾ ਧਮਾਂ ਸ਼ਤਾਨ ਦਾ।
ਜਿਹੜਾ ਵੀ ਰਾਜ ਚਲਾਉਂਦਾ ਡਰ ਉਹਨੂੰ ਰਹਿੰਦਾ ਜਾਨ ਦਾ।
ਹੁਣ ਭਾਲੀ ਉਹ ਥਾਂ ਜਿਸ ਜਗ੍ਹਾ ਸਾਇਆ ਵੀ ਨਹੀਂ ਸੀ ਖਾਨਦਾ।
ਮੁਖ਼ਲਿਸ ਪੁਰ ਕੋਟ ਸਵਾਰਿਆ ਨਾਂ ਰੱਖਿਆ ਲੋਹ ਗੜ੍ਹ ਸ਼ਾਨ ਦਾ।
ਥਾਂ ਥਾਂ ਤੇ ਠਾਣੇ ਬਹਿ ਗਏ ਕੰਮ ਚਲਿਆ ਦਮ ਉਗਰਾਹਨ ਦਾ।
ਸਿੱਕਾ ਸਤਗੁਰ ਦਾ ਤੋਰਿਆ ਖ਼ੁਸ਼ ਹੋਇਆ ਦਿਲ ਬਲਵਾਨ ਦਾ।
ਅਜ ਖੁਲ੍ਹ ਖਹਾਉਣੇ ਮੁਲਕ ਨੂੰ ਚੱਜ ਦੱਸਿਆ ਹੁਕਮ ਚਲਾਣ ਦਾ।

੪੩