ਪੰਨਾ:ਪੰਜਾਬ ਦੀਆਂ ਵਾਰਾਂ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਨੋਖੀ ਵਾਰ

੧.


ਜੀ ਕੀਤਾ ਜੰਗ ਜੁੱਧ ਤੋਂ ਬਿਨਾਂ ਇਕ ਵਖਰੀ ਵਾਰ ਬਣਾ ਦਵਾਂ।
ਜੀਵਣ ਲਈ ਜੋ ਹਿੱਮਤ ਦਵੇ ਮੈਂ ਐਸੀ ਚੀਜ਼ ਸੁਣਾ ਦਵਾਂ।

੨.


ਜਦ ਬੰਦਾ ਹੱਥੋਂ ਆਪਣੇ ਸਿੰਘਾਂ ਨੇ ਆਪ ਗਵਾ ਲਿਆ।
ਗਲ ਦੇ ਵਿਚ ਖਫਣੀ ਪਾ ਲਈ ਹੱਥ ਦੇ ਵਿਚ ਠੂਠਾ ਚਾ ਲਿਆ?
ਹੋ ਚੁੱਕੀਆਂ ਭੁੱਲਾਂ ਦੇਖ ਕੇ ਏਕਾ ਚਿੱਤ ਵਿਚ ਵਸਾ ਲਿਆ।
ਉਹ ਮਰਦ ਕੀ ਜਿਸ ਦੁੱਖ ਦੇਖ ਕੇ ਟੀਚੇ ਤੋਂ ਵੱਖਰਾ ਰਾਹ ਲਿਆ?
ਓਹ ਜੀਵਣ ਕੀ ਜੋ ਬਿਨ ਮਤੇ ਕੌਡੀ ਬਦਲੇ ਲੁਟਵਾ ਲਿਆ?
ਹੁਣ ਜ਼ੁਲਮ ਉਡਾਉਣਾ ਦੇਸ ਚੋਂ ਸਿੰਘਾਂ ਨੇ ਮਤਾ ਪਕਾ ਲਿਆ।
ਕਿਣਕੇ ਵੀ ਅੱਖਾਂ ਚੁੱਕੀਆਂ ਹਿੰਦੂ ਮੁਸਲਮ ਪਰਤਾ ਲਿਆ।
ਸਿੰਘਾਂ ਮਜ਼ਲੂਮਾਂ ਦੇ ਲਈ ਆਪਣਾ ਅੱਗਾ ਮਰਵਾ ਲਿਆ।
ਪਰ ਜਸਪਤ ਵਰਗੇ ਬੰਦਿਆਂ ਇਹਨਾਂ ਉਤੇ ਹੱਥ ਪਾ ਲਿਆ।
ਰੋੜੀ ਸਾਹਿਬ ਵੈਸਾਖ ਨੂੰ ਸਿੰਘਾਂ ਨੇ ਮੇਲਾ ਲਾ ਲਿਆ।
ਜਸਪਤ ਮਨ ਆਈਆਂ ਕੀਤੀਆਂ ਸਿੰਘ ਉਹਦਾ ਸਿਰ ਲਾਹ ਲਿਆ।
ਸਭ ਚੁਣ ਲਏ ਸਿੰਘ ਲਾਹੌਰ ਦੇ ਲੱਖ ਪੱਤ ਨੇ ਵੈਰ ਵਧਾ ਲਿਆ।
ਕਹਿੰਦਾ ਸੀ ਆਪਣੇ ਵੀਰ ਦਾ ਬਦਲਾ ਸਿਰ ਉੱਤੋਂ ਲਾਹ ਲਿਆ।

੪੫