ਪੰਨਾ:ਪੰਜਾਬ ਦੀਆਂ ਵਾਰਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਜ਼ੁਲਮ ਨ ਤੱਕਿਆ ਵੀਰ ਦਾ ਸਿੰਘਾਂ ਤੇ ਹੱਥ ਚਲਾ ਲਿਆ।
ਸਿੰਘਾਂ ਨੇ ਕਾਹਨੂੰ ਵਾਲ ਦੇ ਜੰਗਲ ਨੂੰ ਯਾਰ ਬਣਾ ਲਿਆ।

੩.


ਲਖ ਪਤ ਘੇਰਾ ਪਾਇਆ ਸਿੰਘ ਡਾਢੇ ਅੱਕੇ।
ਅੰਦਰ ਦੇ ਅੰਦਰ ਰਹੇ ਬਾਹਰੋਂ ਗਏ ਡੱਕੇ।
ਫਲ ਨ ਰਿਹਾ ਸ਼ਿਕਾਰ ਕੁਝ ਭੁੱਖ ਕੀਤੇ ਧੱਕੇ।
ਇਕ ਰਾਤੀ ਸਿੰਘ ਪੈ ਗਏ ਨ ਮੂਲੋਂ ਝੱਕੇ।
ਮੋਏ ਕਿੰਨੇ ਪਹਿਰੂਏ ਉੱਡ ਗਏ ਫੱਕੇ।
ਲਖਪਤੀਏ ਪਿੱਛੇ ਪਏ ਕਰਕੇ ਹੱਥ ਪੱਕੇ।

੪.


ਨਿਕਲੇ ਲੜਦੇ ਜਾਂਦਿਆਂ ਪਰਬਤ ਵਲ ਧਾਏ।
ਚੜ੍ਹਿਆ ਬੜਾ ਬਿਆਸ ਸੀ ਉਸ ਰੋਕ ਦਖਾਏ।
ਪਰਬਤ ਦੂਜੇ ਬੰਨਿਓਂ ਸਨ ਸਾਹਵੇਂ ਆਏ।
ਹੇਠੋ ਲਖਪਤ ਰਾਏ ਨੇ ਸਨ ਘੋੜੇ ਲਾਏ।
ਉੱਤੋਂ ਰਾਜੇ ਪਰਬਤੀ ਆ ਘੇਰੇ ਪਾਏ।
ਜਾਨੋ ਕਾਲੇ ਕਾਲ ਨੇ ਮੂੰਹ ਚਾਰ ਬਣਾਏ।
ਸੁੱਖਾ ਸਿੰਘ ਨੇ ਆਖਿਆ "ਕੁਝ ਪੇਸ਼ ਨ ਜਾਏ।
ਪਰ ਉਹ ਕੀ ਸੂਰਮਾ ਦੁਖ ਤਕ ਘਭਰਾਏ?"
ਸਭ ਨੇ ਪਰਬਤ ਚੜ੍ਹਨ ਦੇ ਲਈ ਪੈਰ ਵਧਾਏ।
ਘਿਸਰ ਘਿਸਰ ਕੇ ਜਾਂਦਿਆਂ ਸਨ ਜਿਸਮ ਛਲਾਏ।

੪੬