ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਢੇ ਪਏ ਸਨ ਪੱਛ ਰਹੇ ਜ਼ਾਲਮ ਦੇ ਜਾਏ।
ਕਿੰਨੇ ਤਿਲਕੇ ਚੋਟੀਓਂ ਰੁੱਖਾਂ ਅਟਕਾਏ।
ਓੜਕ ਮੰਜਲ ਫੜ ਲਈ ਲਖ ਦੁਖ ਉਠਾਏ,

੫.


ਪਰਬਤ ਤਕ ਕੇ ਕਹਿ ਰਹੇ ਸਨ "ਸਿੰਘਾਂ ਨੇ ਹੀ,
ਕੀਤੀ ਵਾਕਰ ਮੋਮ ਦੇ ਹੈ ਹਿੱਕ ਅਸਾਡੀ।"
ਪੱਥਰ ਵੀ ਸਨ ਬੋਲਦੇ "ਇਹ ਗਲ ਜਿਗਰੇ ਦੀ,
ਪਿੱਛੇ ਦੇਖੀ ਨਹੀਂ ਕਦੇ ਨਹੀਂ ਅੱਗੋਂ ਤਕਣੀ।"
ਰੁੱਖ ਕਹਿੰਦੇ ਸਨ "ਕਾਇਰਤਾ ਨਹੀਂ ਦਿਲ ਵਿਚ ਰੱਖੀ।"
ਤਿੰਨ ਦਿਨ ਲੜਦੇ ਫਿਰਦਿਆਂ ਬਣਿਆ ਨ ਕੱਖ ਵੀ।

੬.


ਗਲ ਕੀ ਸੱਭੇ ਤੰਗ ਸਨ ਤੇ ਪਿੱਛੇ ਹੋਏ।
ਸਾਥੀ ਲਖਪਤ ਰਾਏ ਦੇ ਨੱਸੇ ਤੇ ਮੋਏ।
ਸਿੰਘ ਬਿਆਸਾ ਚੀਰ ਕੇ ਥਲ ਵਿਚ ਖਲੋਏ।
ਹਿੱਮਤ ਪੱਧਰੇ ਕਰ ਗਈ ਸਭ ਟਿੱਬੇ ਟੋਏ।
ਥਲ ਵਿਚ ਕਿਰਨਾਂ ਲੱਥੀਆਂ ਮਚ ਪਈਆਂ ਸਾਰੇ।
ਵਾ-ਪੰਛੀ ਨੇ ਓਸ ਥਾਂ ਨ ਖੰਭ ਫਟਕਾਰੇ।
ਓਸ ਜਗ੍ਹਾ ਤੇ ਕਾਲ ਨੇ ਵੀ ਦਮ ਨ ਮਾਰੇ।
ਥਲ ਸਿੰਘਾਂ ਨੂੰ ਲਾ ਰਿਹਾ ਸੀ ਜਲਦੇ ਲਾਰੇ।
ਪੀਵਣ ਲਈ ਵਧਦੇ ਗਏ ਪੰਜਾਬ-ਦੁਲਾਰੇ।
ਬੁੱਲ੍ਹ ਝੁਲਸੇ ਸੰਘ ਸੁਕ ਗਏ ਧੁੱਪ ਕਹਿਰ ਗੁਜ਼ਾਰੇ।

੪੭