ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨.


ਦਾਨੇ ਮਹਾਰਾਜ ਨੇ ਸਰਦਾਰ ਬੁਲਾਏ।
ਪੰਡਿਤ ਕੋਲੋਂ ਇਕ ਵਾਰ ਮੁੜ ਦੁਖ ਸੁਣਵਾਏ।
ਅੱਖੀ ਅਣਖਾਂ ਚਮਕੀਆਂ ਸਿਰ ਜੋਸ਼ ਝੁਮਾਏ।
ਨਲੂਏ ਨੂੰ ਤਾਂ ਫਰਜ਼ ਨੇ ਆ ਲਾਂਬੇ ਲਾਏ,
ਗੱਜਿਆ "ਕਮਰਾਂ ਕੱਸ ਲਵੋ ਗੁਰੂ ਮਿਹਰ ਜਤਾਏ।
ਸਾਡੇ ਹੁੰਦਿਆਂ ਚੰਦ ਤੇ ਕਿਉਂ ਰਾਹੂ ਆਏ?
ਸਾਡੇ ਡੌਲੇ ਹੁੰਦਿਆਂ ਹੱਥੋਂ ਜ਼ੁਲਮ ਉਠਾਏ,
ਤਾਂ ਤੇ ਭੋਂ ਵਿਰ ਨਿਘਰੀਏ ਕਿਉਂ ਭੋਂ ਤੇ ਆਏ?
ਵਡਾ ਲਸ਼ਕਰ ਲੈ ਚੜ੍ਹੋ ਡਰ ਜ਼ੁਲਮ ਨਸਾਏ,
ਸੱਪ ਤਾਂ ਜਾਵੇ ਸੋਧਿਆ ਸੋਟਾ ਬਚ ਜਾਏ।"

੩.


ਮਹਾਰਾਜਾ ਰਣਜੀਤ ਸਿੰਘ ਚੜ੍ਹਿਆ ਲੈ ਦਲ ਨੂੰ।
ਅੱਗੇ ਨਲੂਆ ਲਾਇਆ ਮਾਰਨ ਲਈ ਮਲ ਨੂੰ।
ਦਰਿਆ ਢੱਕੀਆਂ ਚੜ੍ਹ ਗਿਆ ਕਸ਼ਮੀਰ ਦੀ ਵਲ ਨੂੰ।
ਰਾਜੌੜੀ ਦੇ ਹਾਕਮੇ ਡਿੱਠਾ ਇਸ ਗਲ ਨੂੰ।
ਮੱਛਰਿਆ ਕਿ ਠਲ੍ਹ ਲਵੇ ਨਲਵੇਈ ਬਲ ਨੂੰ।
ਤਿਣਕੇ ਕੀ ਸੀ ਰੋਕਣਾ ਤੂਫਾਨੀ ਜਲ ਨੂੰ।

੫੦