ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪.


ਸੋ ਪੁੱਜੀ ਜੰਗ ਦੇ ਵਾਸਤੇ ਪੁਣਛਈ ਖਾਨ,
ਕਰਦਾ ਪਿਆ ਤਿਆਰੀਆਂ ਵਾਹ ਲੱਗਾ ਲਾਨ।
ਪੱਥਰ ਤੇ ਰੁਖ ਸੁੱਟ ਕੇ ਰਾਹ ਰੋਕੇ ਆਨ।
ਜਾਤੇ ਨਲੂਏ ਬੀਰ ਨੇ ਸਭ ਕੱਖ ਸਮਾਨ।
ਬਸ ਕਿਲੇ ਦੇ ਸਾਹਮਣੇ ਮੱਚਿਆ ਘਮਸਾਨ।
ਖੇਤ ਰਹੇ ਦੋ ਪਾਸਿਓਂ ਵੱਡੇ ਬਲਵਾਨ।
ਸ਼ੁਤਰੀ ਤੋਪਾਂ ਚੱਲੀਆਂ ਆ ਲੱਥੇ ਘਾਨ।
ਸਾਰੇ ਪਰਬਤ ਛਹਿ ਗਏ ਹੇਠਾਂ ਅਸਮਾਨ।
ਝਟ ਕਿਲੇ ਵਿਚ ਧਸ ਗਏ ਏਧਰ ਦੇ ਜਵਾਨ।
ਨਾੜਾਂ ਕਢੀਆਂ ਨੇਜ਼ਿਆਂ ਦਸ ਦਸ ਕੇ ਤਾਨ।
ਚੰਡੀਆਂ ਚਲੀਆਂ ਚਮਕ ਕੇ ਦੈਂਤਾਂ ਨੂੰ ਖਾਨ।
ਸਿਰ ਡਰਦੇ ਵਖ ਹੋ ਗਏ ਧੜ ਢੱਠੇ ਆਨ।
ਬਨ ਗਈ ਧਰਤੀ ਉਸ ਵਕਤ ਮਿੱਝਾਂ ਦੀ ਖਾਨ।
ਜਿੱਤ ਤੋਂ ਨਲੂਏ ਬੀਰ ਨੇ ਲੈ ਲੀਤਾ ਮਾਨ।

੫.


ਹੁਣ ਸੂਬੇ ਕਸ਼ਮੀਰ ਨੂੰ ਡਰ ਲੱਗਾ ਖਾਨ।
ਲੱਗਾ ਨਾਲ ਮੁਸਾਹਿਬਾਂ ਉਹ ਸੋਚ ਦੁੜਾਨ:-
"ਕਾਫਰ ਬਾਹਮਨ ਬੀਰਬਰ ਕੀਤਾ ਨੁਕਸਾਨ,
ਪੁੱਜੇ ਓਧਰ ਹੋਰ ਵੀ ਕਈ ਲੂਤੀ ਲਾਨ।

੫੧