ਪੰਨਾ:ਪੰਜਾਬ ਦੀਆਂ ਵਾਰਾਂ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਚੱਜ ਹੈ ਐਸ਼ ਦਾ ਸਕਦਾ ਹਾਂ ਮਾਨ।
ਛਿੱਕੇ ਹੱਥ ਨ ਅਪੜੇ ਥੂਹ ਕਹਿੰਦੇ ਜਾਨ।
ਐਸ਼ ਨ ਕਰੇ ਜਹਾਨ ਵਿਚ ਜੇਕਰ ਸੁਲਤਾਨ।
ਦੌਲਤ ਜੁੜਦੀ ਦੇਖ ਕੇ ਪਿੱਟ ਪੈਣ ਸ਼ਤਾਨ।
ਜੇ ਜੋੜੋ ਨ ਦੌਲਤਾਂ ਤਾਂ ਵੀ ਜਿੰਦ ਖਾਨ।
ਪੂਰੇ ਹੋਂਦੇ ਨਹੀਂ ਕਿਸੇ ਛਾਬੇ ਬੇਈਮਾਨ।
ਚਾੜ੍ਹ ਲਿਆਂਦੇ ਸਿੰਘ ਨੇਂ ਜੇਕਰ ਭਲਵਾਨ,
ਏਧਰ ਵੀ ਅਫਗ਼ਾਨ ਨੇ ਲੜਨਾ ਹਿੱਕ ਤਾਨ।
ਸੋਪੀਆਂ ਦਾ ਮਲੀਏ ਚਲ ਕੇ ਮੈਦਾਨ।
ਪਿਛਾਂਹ ਨਹੀਂ ਜੇ ਪਰਤਨਾ ਚੁਕ ਲਵੋ ਕੁਰਾਨ।
ਦੱਸੋ ਤੇਗਾਂ ਸੂਤ ਕੇ ਅੱਲਾਹ ਦੀ ਸ਼ਾਨ?
ਇਸ ਕਸ਼ਮੀਰ ਬਹਿਸ਼ਤ ਨੂੰ ਨਹੀਂ ਦੇਣਾ ਜਾਨ"।

੬.


ਸੋਪੀਆਂ ਵਿਚ ਢੋਈ ਫੌਜ ਅਫਗਾਨ ਨੇ,
ਸਾਹਵੇਂ ਦੁਜੀ ਹੋਈ ਦੇਸ ਪੰਜਾਬ ਦੀ।
ਪਰਤ ਨ ਆਇਆ ਕੋਈ ਵਧਦੇ ਹੀ ਗਏ।
ਤੋਪਾਂ ਚੱਕੀ ਝੋਈ ਕਾਲ ਰਜਾਨ ਦੀ।
ਧਰਤੀ ਪਹਿਣ ਖਲੋਈ ਸਾੜ੍ਹੀ ਰੱਤ ਦੀ,
ਵਾਰ ਵੇਖ ਕੇ ਮੋਈ ਨਲੂਏ ਬੀਰ ਤੇ।

੭.


ਦੀਵਾਨ ਚੰਦ ਜਰਨੈਲ ਤਾਂ ਦਿਨ ਢਲਦੇ ਫੌਜ ਵਧਾ ਗਿਆ।
ਜੰਗਲ ਚੋਂ ਦਲ ਅਫਗ਼ਾਨ ਦਾ ਗਜ ਗਜ ਕੇ ਉਸ ਤੇ ਧਾ ਗਿਆ।

੫੨