ਪੰਨਾ:ਪੰਜਾਬ ਦੀਆਂ ਵਾਰਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯.


ਲਿਖਿਆ ਸ਼ੇਰ ਪੰਜਾਬ ਨੇ "ਹੇ ਨਲੂਏ ਬੀਰ,
ਚੜ੍ਹਨਾ ਹੈ ਸਰਹੱਦ ਤੇ ਛੱਡੋ ਕਸ਼ਮੀਰ,
ਲੈ ਦੇ ਕੇ ਇਕ ਆਪ ਹੋ ਸਰਹੱਦੀ ਪੀਰ,
ਵੈਰੀ ਸੁਣ ਕੇ ਨਾਮ ਨੂੰ ਹੋ ਜਾਂਦਾ ਤੀਰ,
ਆਪ ਪੰਜਾਬੀ ਰਾਜ ਦੀ ਘੜ ਲੌ ਤਕਦੀਰ।
ਰੱਬ ਨ ਮੋੜੇ ਬੀਰ ਦੀ ਕੀਤੀ ਤਦਬੀਰ।"
ਰਈਅਤ ਰੋਂਦੀ ਛੱਡ ਗਿਆ ਜਿਉਂ ਰਾਂਝਣ ਹੀਰ।

੫੪