ਵਾਰ ਸ਼ਹੀਦ ਸ਼ਾਮ ਸਿੰਘ ਜੀ ਦੀ
੧.
ਫੁੱਟ ਕਹਿੰਦੀ ਸੀ "ਰਣਜੀਤ ਦੇ ਪਿੱਛੋਂ ਤਾਂ ਹੱਥ ਦਖਾ ਦਿਆਂ।
ਏਕਾ ਆਖੇ ਫੁੱਟ ਫੁੱਟ ਗਈ ਲੱਕ ਤੋੜਾਂ ਧੌਣ ਨਿਵਾ ਦਿਆਂ।
ਪੰਜਾਂ ਵਹਿਣਾਂ ਦੇ ਦੇਸ ਨੂੰ ਕਈ ਹਿੱਸਿਆਂ ਵਿਚ ਵੰਡਾ ਦਿਆਂ।
ਮੈਂ ਜੀਭ ਡਰਾਉਣੀ ਕਾਲ ਦੀ ਜਦ ਬੋਲਾਂ ਬੰਬ ਬੁਲਾ ਦਿਆਂ।
ਮੈਂ ਨਜ਼ਰ ਹਾਂ ਕਹਿਰਾਂ ਦੀ ਭਰੀ ਜਦ ਲਾਵਾਂ ਅੱਗ ਮਚਾ ਦਿਆਂ।
ਬਾਂਹ ਡਾਢੀ, ਸੱਕੀਆਂ ਬਾਹੀਆਂ ਪਲ ਅੰਦਰ ਤੋੜ ਵਖਾ ਦਿਆਂ।
ਚਿੱਤ ਆਵੇ ਖੜਗ ਨਿਹਾਲ ਨੂੰ ਮਿੱਟੀ ਦੇ ਵਿਚ ਮਲਾ ਦਿਆਂ,
ਹੱਥੇ ਪਾ ਸੰਧਾ ਵਾਲੀਏ, ਹੋਣੀ ਤੋਂ ਛਿੰਜ ਪਵਾ ਦਿਆਂ।
ਮੈਂ ਸ਼ੇਰਾਂ ਤੋਂ ਵਧ ਸ਼ੇਰ ਨੂੰ ਗੋਲੀ ਦੇ ਨਾਲ ਉਡਾ ਦਿਆਂ।
ਜੀ ਕਰਦਾ ਕਿ ਸਿੰਘ ਤੇਜ ਦੀ ਜੁੰਡੀ ਨੂੰ ਖੂਬ ਧੁਮਾ ਦਿਆਂ।
ਸਭਰਾਵਾਂ ਦੇ ਵਿਚ ਨਚਦਿਆਂ ਏਕੇ ਦੀ ਅਲਖ ਮੁਕਾ ਦਿਆਂ।
ਸਤਲੁਜ ਨੂੰ ਰੱਤਾ ਕਰਦਿਆਂ, ਜਦ ਖੂਨੀ ਵਾਰ ਚਲਾ ਦਿਆਂ।
੨.
ਭੂਤਰ ਗਏ ਨੇ ਡੋਗਰੇ ਪਾਪੀ ਹੱਤਿਆਰੇ।
ਸ਼ਾਮ ਸਿੰਘ ਨੇ ਦੇਖ ਕੇ ਇਹਨਾਂ ਦੇ ਕਾਰੇ।
ਆਖੇ "ਅਪਣੀ ਪੁੱਟ ਰਹੇ ਜੜ੍ਹ ਆਪ ਨਕਾਰੇ।
ਭੁੱਲੇ ਨੇਂ ਰਣਜੀਤ ਨੂੰ ਕਰਮਾਂ ਦੇ ਮਾਰੇ।
ਭੂਹੇ ਕਰਨ ਅੰਗ੍ਰੇਜ਼ ਨੂੰ ਜਿਸ ਕੌਲ ਵਿਸਾਰੇ,
੫੫