ਪੰਨਾ:ਪੰਜਾਬ ਦੀਆਂ ਵਾਰਾਂ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੋਲੀ ਰਹਿੰਦੀ ਬੀਰ ਨਾਲ ਜਿਉਂ ਦਾਮਨ ਚੋਲੀ।
ਜਾਪੇ ਹੋਣੀ ਵੀ ਬਣੀ ਹੈ ਇਹਦੀ ਗੋਲੀ।
ਕੱਲਾ ਪਿੱਛੇ ਧੱਕਦਾ ਜੋ ਵਧਦੀ ਟੋਲੀ।
"ਮਰਦ ਨ ਐਸਾ ਦੇਖਿਆ" ਇੰਜ ਹੋਣੀ ਬੋਲੀ।
ਆਖੇ "ਦੂਲਾ ਲੈ ਲਵੇ ਅਜ ਜਿੱਤ ਦੀ ਡੋਲੀ।"

੧੨.


ਗੋਰੇ ਤਾਂ ਸਰਦਾਰ ਤੇ ਗੋਲੀ ਵਰਸਾਂਦੇ।
ਘੜੇ ਡਿਗਦੇ ਜਾ ਰਹੇ ਸਿੰਘ ਜੀ ਬਦਲਾਂਦੇ।
ਰੱਤੇ ਵਹਿਣ ਸ੍ਰੀਰ ਚੋਂ ਵਹਿੰਦੇ ਪਏ ਜਾਂਦੇ।
ਨਕਸ਼ਾ ਕਿਵੇਂ ਪੰਜਾਬ ਦਾ ਖੁਸ਼ ਹੋ ਖਿਚਵਾਂਦੇ?
ਆਖਰ ਡਿੱਗੇ ਘੋੜਿਓਂ ਗੁਰ ਫਤਹ ਗਜਾਂਦੇ।
ਲਾਹ ਗਏ ਭਾਗ ਪੰਜਾਬ ਦੇ ਸਾਹ ਜਾਂਦੇ ਜਾਂਦੇ।

੧੩.


ਫੌਜਾਂ ਢਾਹਾਂ ਮਾਰੀਆਂ ਇਉਂ ਬਿਨ ਸਰਦਾਰ,
ਸ਼ਾਮ ਬਿਨਾਂ ਜਿਉਂ ਗੋਪੀਆਂ ਆ ਕਰਨ ਕਾਰ।
ਸਤਲੁਜ ਰੁੰਨਾ ਜ਼ੋਰ ਨਾਲ ਔਹ ਟੱਕਰਾਂ ਮਾਰ।
ਹੋ ਗਈ ਹੀਰੇ ਹਰਨ ਬਿਨ ਸਭ ਸੁੰਜੀ ਡਾਰ।
*ਦਿਨ ਦੀਵੀਂ ਸ਼ਾਮ ਆ ਪਈ ਸਤਲੁਜੋ ਉਰਾਰ।*ਇਹ ਲੜਾਈ ਕਿਸਤਰਾਂ ਲੜੀ ਗਈ ਕਨਿੰਘਮ ਜੀ ਲਿਖਦੇ ਹਨ:
... ..."Under such circumstances of discreet
policy and shameless treason was the battle
of sabraon fought."

੬੦