ਇਹ ਸਫ਼ਾ ਪ੍ਰਮਾਣਿਤ ਹੈ
ਇਹਨਾਂ ਬਾਲ ਦਲੀਪ ਨੂੰ ਦੇਣੇ ਨਹੀਂ ਛੋਲੇ।
ਸਾਡੀ ਅਣਖ ਉਡਾ ਰਹੇ ਅਜ ਚਾਲ-ਵਰੋਲੇ।
ਚੰਨ ਅਟਾਰੀ ਸ਼ਾਨ ਦੀ ਨ ਕਰ ਬਹੀਂ ਖੋਲੇ।
ਸ਼ਾਮ ਸਿੰਘ ਸਰਦਾਰ ਦੇ ਕਰ ਪੂਰੇ ਬੋਲੇ-
"ਲਾਹ ਦੇਣੇ ਜੇ ਦੇਸ ਲਈ ਦੇਹਾਂ ਦੇ ਚੋਲੇ।
ਪਗ ਲਈ ਖੇਡੇ ਨ ਅਸੀਂ ਜੇ ਖ਼ੂਨੀ ਹੋਲੇ।
ਸ਼ੇਰਾ ਮਿਲਣੇ ਨਹੀਂ ਕਦੀ ਸਿਰ ਲਈ ਪਰੋਲੇ।
ਤਕ ਨ ਸਾਡੇ ਦੇਸ ਦੀ ਬੇੜੀ ਪਈ ਡੋਲੇ।
ਹਿੱਸੇ ਕਰ ਪੰਜਾਬ ਦੇ ਜਾਵਣਗੇ ਰੋਲੇ।
ਜੇ ਹੁਣ ਸਿਰ ਨ ਚੁੱਕਿਆ ਗਾਵਾਂਗੇ ਢੋਲੇ।
ਐਬਟ ਮੇਰੀ ਨੇਕੀਓਂ ਨਿਤ ਬਦੀਆਂ ਟੋਲੇ।
ਕੁਲ ਹਜ਼ਾਰਾ ਆਣ ਕੇ ਸਾਰੇ ਦੁਖ ਫੋਲੇ।
ਹੋ ਗਏ ਲਾਲ ਪਠਾਣ ਨੇ ਜਿਉਂ ਮਘਦੇ ਕੋਲੇ।
ਕਹਿੰਦੇ ਕਸਮਾਂ ਖਾਂਦਿਆਂ "ਨਹੀਂ ਬਨਣਾ ਗੋਲੇ।"
ਸਭ ਕੁਝ ਸਿੰਘ ਪਏ ਤਾੜਦੇ ਨ ਸਮਝੀਂ ਭੋਲੇ।
ਸੁਨਣ ਅਵਾਜ਼ ਜ਼ਮੀਰ ਦੀ ਨਹੀਂ ਕੰਨੋਂ ਬੋਲੇ।
੪.
"ਭਾਲਣ ਸਿੰਘ ਸਰਦਾਰ ਨੂੰ ਜੋ ਲੱਗੇ ਮੋਹਰੇ।
ਸਾਰੇ ਬੰਨ੍ਹੇ ਬਾਹਣਨੂੰ ਫੌਜਾਂ ਨੂੰ ਤੋਰੇ।
ਤੋੜੇ ਨਾਲ ਸਿਆਣਪਾਂ ਜਨਰਲ ਦੇ ਡੋਰੇ।
ਜਿੰਦਾਂ ਦੇ ਤਦ ਹਟਣਗੇ ਹਾੜੇ ਹਟਕੋਰੇ।
ਲੱਕ ਬੰਨ੍ਹ ਚੰਨਾ ਮੇਰਿਆ ਨ ਖਾਵੀਂ ਝੋਰੇ।
੬੨