ਇਹ ਸਫ਼ਾ ਪ੍ਰਮਾਣਿਤ ਹੈ
ਵੈਰੀ ਨੂੰ ਤੂੰ ਆਣ ਕੇ ਦੱਸ ਹੱਥ ਕਰਾਰੇ।
ਸਰਹੱਦ ਸਾਰੀ ਸਾਂਭ ਲਈਂ ਜੇ ਦੁਸ਼ਮਨ ਮਾਰੇ।"
ਚੜ੍ਹਿਆ ਪੁੱਤ ਪੰਜਾਬ ਦਾ ਲੈ ਕੇ ਦਲ ਭਾਰੇ।
ਓਥੇ ਬਲਦੀ ਲਾ ਰਿਹਾ ਜਿਸ ਥਾਂ ਤੇ ਨਾਅਰੇ।
੬.
ਹੋ ਗਏ ਖ਼ੁਸ਼ ਪਠਾਣ ਵੀ "ਹੁਣ ਸੁਣੂ ਰਸੂਲ।
ਸਭਰਾਵਾਂ ਦਾ ਬਦਲਾ ਹੋ ਜਾਊ ਵਸੂਲ।
ਸਿੰਘਾਂ ਖਾਤਰ ਦੇਣੀਆਂ ਹਨ ਜਾਨਾਂ ਹੂਲ।
ਮੁੜ ਕੇ ਸਾਂਝੇ ਰਾਜ ਦੀ ਘੜ ਲੈਣੀ ਚੂਲ"।
੭.
ਸੋ ਪੁੱਜੀ ਕਿ ਚਤਰ ਸਿੰਘ ਜਿਹਲਮ ਦੇ ਵਲ ਹੈ ਆ ਗਿਆ।
ਸ਼ੇਰ ਸਿੰਘ ਮੁਲਤਾਨ ਚੋਂ ਓਸੇ ਦੇ ਪਾਸੇ ਧਾ ਗਿਆ।
ਖ਼ਤ ਕੀ ਲਿਖਿਆ ਅੰਗ੍ਰੇਜ਼ ਨੂੰ ਸੱਚ ਦੱਸਿਆ ਮਿਰਚਾਂ ਲਾ ਗਿਆ।
ਮੁਕਦੀ ਗਲ ਦੇਸ-ਪ੍ਰੇਮ ਦਾ ਇਕ ਕਲਮੀ ਜੌਹਰ ਦਖਾ ਗਿਆ।
ਹੁਣ "ਧਰਮ ਕਾ ਧੌਂਸਾ ਵੱਜਿਆ" ਹਰ ਥਾਂ ਤੇ ਖਬਰ ਪੁਚਾ ਗਿਆ।
੮.
ਰਾਮ ਨਗਰ ਸਰਦਾਰਾਂ ਜਾ ਕੇ ਮੱਲਿਆ,
ਹੈਸਨ ਰੁੱਖ ਹਜ਼ਾਰਾਂ ਤੇ ਟਿੱਬੇ ਬੜੇ।
ਤੋਪਾਂ ਦੀਆਂ ਮਾਰਾਂ ਖੋਹਣੀ ਖੋਹਣ ਕੀ?
ਸਾਡੇ ਘੋੜ ਸਵਾਰਾਂ ਕੰਮ ਸਵਾਰਣਾ।
ਹੱਥਲੇ ਹੀ ਹੱਥਿਆਰਾਂ ਕਰਨੀ ਮਾਰ ਹੈ।
ਵਾਹਨਗੇ ਤਲਵਾਰਾਂ ਸਾਡੇ ਸੂਰਮੇ।
੬੫