ਪੰਨਾ:ਪੰਜਾਬ ਦੀਆਂ ਵਾਰਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਕੇ ਖੂਬ ਵਿਚਾਰਾਂ ਡੇਰੇ ਲਾ ਲਏ।

੯.


ਓਧਰ ਫੌਜ ਫਰੰਗੀ ਆਈ ਘੂਰਦੀ।
ਲੈ ਕੇ ਤੋਪਾਂ ਜੰਗੀ ਬੈਂਡ ਵਜਾਂਦਿਆਂ-
ਆਖੇ "ਸਿੰਘ ਨੇਂ ਢੰਗੀ ਚੁਣੇ ਮਦਾਨ ਤੇ
ਝੌਲੀ ਦਿੱਤੀ ਚੰਗੀ ਸਾਨੂੰ ਸੱਦ ਲਿਆ,
ਤਾਂ ਵੀ ਜਾਣੀ ਡੰਗੀ ਸੈਣਾ ਬੇ ਸੁਰੀ"।

੧੦.


ਸ਼ੇਰ ਸਿੰਘ ਦੇ ਜੱਥੇ ਤੋਪਾਂ ਦਾਗਦੇ।
ਦੱਸੇ ਖੂਬ ਪਲੱਥੇ ਸ਼ੇਰ-ਪਿਆਰਿਆਂ।
ਹਯੂਲਾਕ ਦੇ ਲੱਥੇ ਸਿਰ ਲੱਥ ਸੂਰਮੇ।
ਲਾਹੇ ਪਹਿਲੇ ਹੱਥੇ ਔਹ ਕੁਝ ਸਿੰਘ ਆ,
ਸਿੰਘਾਂ ਡੱਮ੍ਹੇ ਮੱਥੇ ਨੇਜ਼ੇ ਲਾਂਦਿਆਂ।
ਗੋਰੇ ਹੋਏ ਨਿਹੱਥੇ ਭੱਜੇ ਜਾ ਰਹੇ।
ਅਜ ਕਾਲੀ ਨੇ ਨੱਥੇ ਕਾਲੇ ਪੂਰਬੀ।

੧੧.


ਸਿੰਘਾਂ ਮੈਲਾਂ ਲਾਹੀਆਂ ਤੇਗਾਂ ਉਪਰੋਂ।
ਦੱਸੀ ਸ਼ਾਨ ਮਝੈਲਾਂ ਦੇਸ ਪੰਜਾਬ ਦੀ।
ਘੜੇ ਵਧ ਕੇ ਛੈਲਾਂ ਦੇ ਨੇ ਫਿਰ ਰਹੇ।
ਜਿਉਂ ਬਾਗਾਂ ਵਿਚ ਪੈਲਾਂ ਪਾਂਦੇ ਮੋਰ ਨੇਂ।

੧੨.


ਚੇਲੀਆਂ ਵਾਲੇ ਆਣ ਕੇ ਦੋਵੇਂ ਦਲ ਅਟਕੇ।

੬੬