ਪੰਨਾ:ਪੰਜਾਬ ਦੀਆਂ ਵਾਰਾਂ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਲ੍ਹੀਂ ਜੀਭਾਂ ਫੇਰਦੇ ਜੰਗ ਰੰਗ ਉਡਾਏ।
ਝੂਰੇ ਹਿੰਦੁਸਤਾਨੜੇ ਡਾਢੇ ਕੁਰਲਾਏ"ਭਈਆ
"ਭਾਈਓਂ ਸੰਗ ਕਿਉਂ ਹਯਾਂ ਲੜਨੇ ਆਏ।"
ਸਿੰਘਾਂ ਫੱਟੜ ਸਾਂਭ ਕੇ ਫੱਟ ਬੰਨ੍ਹ ਦਖਾਏ।
ਕਰ ਤਰਭਾਵਲ ਵੰਡਿਆ ਧੌਂਸੇ ਵਜਵਾਏ।
ਜਿੱਤ ਦੀ ਮਸਤੀ ਆਣ ਕੇ ਸਰਦਾਰ ਸਵਾਏ।
ਗੋਰੇ ਤਾਂ ਰਹੇ ਜਾਗਦੇ ਕਿ ਕੁਝ ਬਣ ਜਾਏ।
ਮੁਕਦੀ ਗਲ ਕਿ ਮੋਰਚੇ ਗੁਜਰਾਤ ਬਣਾਏ।
ਗਏ ਕਬੂਤਰ ਸਾਹਵਿਓਂ ਪਰ ਬਾਜ਼ ਨ ਧਾਏ।
ਪਤਾ ਨਹੀਂ ਸਰਦਾਰ ਕਿਉਂ ਝਿਜਕੇ ਕਤਰਾਏ।
ਗਫ ਨੇ ਤੋਪਾਂ ਵਡੀਆਂ ਗੋਲੇ ਮੰਗਵਾਏ,
ਤੇ ਦਰਬਾਰ ਲਾਹੌਰ ਨੇ ਬੰਦੇ ਪੁਚਵਾਏ।
ਏਧਰ ਰਾਸ਼ਨ ਮੁੱਕ ਗਿਆ ਭੁੱਖ ਪੇਟ ਸੁਕਾਏ।
ਚਤਰ ਸਿੰਘ ਸਰਦਾਰ ਦੇ ਹੁਣ ਸੱਦੇ ਆਏ।
ਜੋ ਕੁਝ ਸਿੰਘਾਂ ਪਾਸ ਸੀ ਓਧਰ ਲੈ ਧਾਏ।
ਏਥੇ ਨਿਮਕ ਹਰਾਮੀਆਂ ਨੇ ਗੁਲ ਖਿੜਾਏ।
ਗੋਰੇ ਗੋਲੇ ਸੁੱਟ ਰਹੇ ਅੰਬਰ ਥੱਰਰਾਏ।
ਬਿਦ ਬਿਦ ਸੀਨੇ ਡਾਹ ਰਹੇ ਸਿੰਘਾਂ ਦੇ ਜਾਏ।
ਨਿੱਕੀਆਂ ਤੋਪਾਂ ਨਾਲ ਹੀ ਕੁਝ ਮਿੰਟ ਲੰਘਾਏ।
ਚਤਰ ਸਿੰਘ ਦੀ ਫੌਜ ਨੂੰ ਨ ਪੈਰ ਜਮਾਏ।
ਦੌੜੇ ਜਿਹਲਮ ਦੀ ਤਰਫ ਜਿਉਂ ਲੱਖਾਂ ਪਾਏ।
ਤਾਂ ਵੀ ਸਿੰਘ ਬਹਾਦਰਾਂ ਵਾਹ ਵਾਹਵਾ ਲਾਏ,
ਪਰ ਉਹ ਭਾਣੇ ਵਰਤ ਗਏ ਜੋ ਨਜ਼ਰੀਂ ਆਏ।

੬੮