ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੁਰੂ ਦੇ ਚੇਲੇ ਘਾਹ ਜੋ ਖੋਦਣ
ਪਰਮੇਸ਼ਰ ਜਾਣੇ
ਵਿਚੋਂ ਤਾਂ ਨਿਕਲ਼ੀ ਬਾਛਲ ਆਪ
ਗੋਰਖ ਤੁੱਠਾ ਨਾਥ ਜੁ ਤੁੱਠਾ
ਦਿੱਤੀ ਗੁੱਗਲ ਦੀ ਦਾਤ
ਪਰਮੇਸ਼ਰ ਜਾਣੇ
ਰਾਣੀ ਬਾਛਲੇ, ਦੂਲੋ ਤਾਂ ਰਖੀ ਇਹਦਾ ਨਾਂ।

ਰਾਣੀ ਵਰ ਲੈ ਬਾਰ੍ਹਾਂ ਵਰ੍ਹੇ ਪਿੱਛੋਂ ਘਰ ਪੁੱਜੀ, ਪਰ ਅਗੋਂ ਸੱਸ ਦੇ ਤਾਹਨੇ_

ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਓ ਜੈਮਲ ਰਾਜਿਆ
ਓ ਕੰਤਾ ਰਾਜਿਆ
ਮੈਂ ਤੇਰੀ ਬਾਛਲ ਨਾਰ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਬਾਛਲ ਰਾਣੀਏ, ਓ ਨਾਰੇ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਸੰਜੋਗ
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਸੱਸੋ ਮੇਰੀਏ, ਮਾਤਾ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਤੇਰੇ ਕੋਲ।

ਮੇਰੀ ਨਾ ਨੂੰਹ, ਮੇਰੇ ਪੁੱਤ ਦੀ ਨਾ ਵਹੁਟੀ
ਆਈ ਏ ਜੋਗੀਆਂ ਦੀ ਨਾਰ
ਪਰਮੇਸ਼ਰ ਜਾਣੇ
ਮੰਦੜੇ ਬੋਲ ਨਾ ਬੋਲ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਮਾਏ ਮੇਰੀਏ
ਆਖੇ ਜੈਮਲ ਰਾਜਾ
ਮਹਿਲੀਂ ਤੇ ਲੈ ਇਹਨੂੰ ਬਾੜ।

ਟੁੱਟੀ ਤੇ ਫ਼ੁੱਟੀ ਇਹਨੂੰ ਗੱਡੀ ਮੰਗਾ ਦੇ
ਜੈਮਲ ਰਾਜਿਆ ਪੁੱਤਰਾ ਮੇਰਿਆ
ਕੋਹੜਾ ਮੰਗਵਾ ਦੇ ਗੱਡਵਾਲ
ਪਰਮੇਸ਼ਰ ਜਾਣੇ
ਪੇਕੇ ਤਾਂ ਆਵੇ ਇਹਨੂੰ ਵਾੜ।

ਪੰਜਾਬ ਦੇ ਲੋਕ ਨਾਇਕ/114