ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਗੁੱਗਾ ਮਹਿਲੀਂ ਆ ਵੜਿਆ

ਫਟ ਜੁ ਚੁੱਕ ਕੇ ਗੋਪੀ ਨੇ ਤੱਕਿਆ
ਸਿਲੀਅਰ ਖੇਲੇ ਦੂਲੋਂ ਨਾਲ਼
ਸਿਲੀਅਰ ਮੰਗੀ ਦੂਲੋ ਨਾਲ਼
ਅਰਜਨ ਵੀ ਜਾਏ ਉਥੇ ਸੁਰਜਨ ਵੀ ਜਾਏ
ਚੱਜੀ ਰਾਜੇ ਨੂੰ ਕਹੇ, ਗੋਪੀ ਰਾਣੀ ਨੂੰ ਕਹੇ
ਜੋੜੀਂ ਨਾ ਰਾਜਾ ਇਹ ਜੋੜ
ਜੋੜੀਂ ਨਾ ਰਾਣੀ ਇਹ ਜੋੜ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਕੁੜਮਾਈ ਤਾਂ ਮੰਗੇ ਸੁਰਜਨ ਆਪ
ਕੁੜਮਾਈ ਤਾਂ ਮੰਗੇ ਅਰਜਨ ਆਪ
ਏਸ ਤਾਂ ਸ਼ਹਿਰ ਦੀ ਕੁੜਮਾਈ ਨਾ ਲੈਣੀ
ਦੂਲੋਂ ਜ਼ਾਦਿਆ, ਗੁੱਗੇ ਬੇਟਿਆ
ਕੁੜਮਾਈ ਤਾਂ ਛੱਡ ਦੇ ਆਪ।

ਇਹ ਤਾਂ ਮੰਗ ਮੈਂ ਕਦੇ ਨਾ ਛੱਡਾਂ
ਮਾਤਾ ਮੇਰੀਏ, ਰਾਣੀਏ ਬਾਛਲੇ
ਸਿਲੀਅਰ ਨਾ ਛੱਡੀ ਜਾ,
ਟੀਕੂ ਉਏ ਚਾਚਾ, ਬਹੁੜੀਂ ਓ ਚਾਚਾ
ਕੁੜਮਾਈ ਤਾਂ ਮੰਗੇ ਅਰਜਨ ਆਪ
ਕੁੜਮਾਈ ਤਾਂ ਮੰਗੇ ਸੁਰਜਨ ਆਪ

ਕੁੜਮਾਈ ਦੇ ਵੇਲੇ ਸਾਨੂੰ ਖ਼ਬਰ ਨਾ ਕੀਤੀ
ਦੂਲੋ ਜ਼ਾਦਿਆ, ਗੁਗਿਆ ਰਾਜਿਆ
ਛੁੱਟਣ ਦੇ ਵੇਲੇ ਕੀਤਾ ਯਾਦ
ਇਕ ਜੁ ਨਾਗ ਇਉਂ ਉਠ ਕੇ ਬੋਲੇ
ਹੂੰ.......ਜਿਨੂੰ ਮੈਂ ਲੜ ਜਾਂ
ਟੀਕੂ ਨਾਗਾ
ਉਹਨੂੰ ਰਹਿਣ ਨਾ ਦੇਵਾਂ ਪਹਿਰ।

ਕਹਾਣੀ ਅੱਗੇ ਤੁਰਦੀ ਹੈ--

ਦੌੜੀਆਂ ਕੁੜੀਆਂ ਸਿਲੀਅਰ ਕੋਲ ਆਈਆਂ
ਸਿਲੀਅਰ ਭੈਣੇ
ਬਾਗੀ ਤਾਂ ਪਾਈਏ ਪੀਂਘ

ਪੰਜਾਬ ਦੇ ਲੋਕ ਨਾਇਕ/117