ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਜੁ ਝੂਟਾ ਸਿਲੀਅਰ ਨੇ ਲੀਤਾ
ਬੀਬੀ ਸਿਲੀਅਰ ਨੇ ਲੀਤਾ
ਡੰਗ ਜੁ ਮਾਰਿਆ ਟੀਕੂ ਆਪ

ਦੌੜੀਆਂ ਕੁੜੀਆਂ ਗੋਪੀ ਕੋਲ਼ ਆਈਆਂ
ਗੋਪੀ ਰਾਣੀਏ
ਸਿਲੀਅਰ ਤਾਂ ਪਈ ਬੇਹੋਸ਼।

ਦੌੜੀ ਦੌੜੀ ਗੋਪੀ ਸਿਲੀਅਰ ਕੋਲ਼ ਆਈ
ਬੀਬੀ ਸਿਲੀਅਰ ਕੋਲ਼ ਆਈ
ਕੌਣ ਬਲਾ ਪਈ ਆਣ

ਮੈਂ ਟੀਕੂ ਨਾਗਾਂ ਦਾ ਰਾਜਾ
ਬੀਬੀ ਗੋਪੀਏ
ਸਿਲੀਅਰ ਜਵਾਵਾਂ ਜਾਦੂ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਰਾਣੀਏ ਗੋਪੀਏ
ਇਹਦਾ ਸੰਜੋਗ ਦੂਲੋ ਨਾਲ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਟੀਕੂ ਨਾਗਾ
ਧੀ ਵਿਆਹਾਂ ਦੂਲੋ ਨਾਲ਼

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਸਿਲੀਅਰ ਤਾਂ ਮੇਰੀ ਨਾਰ

ਹੁਣ ਮੈਂ ਰੋਨੀ ਆਂ ਦੂਲਿਆ
ਕੌਣ ਚੜ੍ਹੇਗਾ ਬਰਾਤ?
ਮੇਰੇ ਕੰਤ ਦੀਓ ਮੜ੍ਹੀਓ
ਹੁਣ ਕੌਣ ਚੜ੍ਹੇਗਾ ਬਰਾਤ?

ਜੈਮਲ ਦੀਆਂ ਮੜ੍ਹੀਆਂ ਬੋਲੀਆਂ
ਰਾਣੀਏ ਬਾਛਲੇ, ਨਾਰੇ ਮੇਰੀਏ
ਗੁਰੂ ਗੋਰਖ ਤੇਰੇ ਸਾਥ।

ਪੰਜਾਬ ਦੇ ਲੋਕ ਨਾਇਕ/118