ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਿਮਾਚਲ ਵਿੱਚ ਵੀ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਕੁਲੂ ਵਿੱਚ ਨਾਗਰ ਨਾਮੀ ਸਥਾਨ ਤੇ ਗੁੱਗੇ ਦਾ ਇਕ ਪੁਰਾਣਾ ਖੰਡਰ ਬਣਿਆ ਹੋਇਆ ਮੰਦਰ ਹੈ। ਇਥੋਂ ਘੋੜਿਆਂ ਦੀ ਪਿੱਠ ਤੇ ਸਵਾਰ ਗੁੱਗੇ ਦੀਆਂ ਮੂਰਤੀਆਂ ਹਨ। ਸੱਪ ਲੜੇ ਲੋਕਾਂ ਨੂੰ ਗੁੱਗੇ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ।

ਕੁਲੂ ਵਿੱਚ ਜੋ ਕਥਾ ਪ੍ਰਚਲਤ ਹੈ ਉਹ ਇਸ ਤਰ੍ਹਾਂ ਹੈ:

ਦੱਖਣ ਵਿੱਚ ਕਿਤੇ ਬਚਲਾ ਤੇ ਕਚਲਾ ਦੋ ਭੈਣਾਂ ਰਹਿੰਦੀਆਂ ਸਨ। ਉਹ ਦੇਵਰਾਜ ਚੌਹਾਨ ਰਾਜਪੂਤ ਦੀਆਂ ਪਤਨੀਆਂ ਸਨ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਬਾਲ ਦੀ ਆਸ ਨਾਲ਼ ਬਚਲਾ ਇਕ ਦਿਨ ਸੁਰੁਖ ਨਾਥ ਦੇ ਮੰਦਰ ਵਿੱਚ ਗਈ। ਉਸ ਨੂੰ ਬਚਨ ਦਿੱਤਾ ਗਿਆ ਕਿ ਜੇ ਉਹ ਫਿਰ ਆਵੇਗੀ ਤਾਂ ਉਹਨੂੰ ਇਕ ਫਲ ਦਿੱਤਾ ਜਾਵੇਗਾ ਤੇ ਉਸ ਦੇ ਬੱਚਾ ਅਵੱਸ਼ ਹੋਵੇਗਾ। ਕਚਲਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਅਗਲੇ ਦਿਨ ਆਪਣੀ ਭੈਣ ਦਾ ਭੇਸ ਧਾਰ ਕੇ ਮੰਦਰ ਵਿੱਚ ਗਈ, ਫਲ ਲੀਤਾ ਤੇ ਖਾ ਲਿਆ। ਅਗਲੇ ਦਿਨ ਬਚਲਾ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਉਸ ਦੀ ਅਸ਼ੀਰਵਾਦ ਚੁਰਾ ਲਈ ਹੈ, ਫਿਰ ਵੀ ਉਸ ਨੂੰ ਦੂਜਾ ਫਲ ਦਿੱਤਾ ਗਿਆ ਜਿਸ ਦਾ ਅੱਧਾ ਉਹਨੇ ਆਪ ਖਾ ਲਿਆ ਤੇ ਬਾਕੀ ਅੱਧਾ ਉਸ ਨੇ ਆਪਣੀ ਘੋੜੀ ਨੂੰ ਖੁਆ ਦਿੱਤਾ। ਕਚਲਾ ਦੇ ਇਕ ਧੀ ਗੁੱਗਰੀ ਜੰਮੀ ਤੇ ਬਚਲਾ ਦੇ ਪੁੱਤਰ ਗੁੱਗਾ ਜੰਮਿਆ। ਦੋਹਾਂ ਦੀ ਪਾਲਣਾ-ਪੋਸਣਾ ਇਕੱਠੀ ਹੀ ਹੋਈ। ਜਦੋਂ ਗੁੱਗਾ ਮਨੁੱਖੀ ਅਵਸਥਾ ਵਿਚ ਪੁੱਜਾ ਤਾਂ ਉਸ ਇਕ ਸੁੰਦਰੀ ਦੀ ਪ੍ਰਸਿੱਧੀ ਸੁਣੀ। ਉਸ ਘੋੜੇ (ਆਪਣੇ ਕੋਕੇ ਭਰਾ ਨੂੰ) ਨਾਲ ਲਿਆ ਤੇ ਉਸ ਸੁੰਦਰੀ ਨੂੰ ਜਿੱਤਣ ਲਈ ਉਸ ਕੋਲ ਪੁੱਜਾ। ਕਈ ਵਰ੍ਹੇ ਉਹ ਉਸ ਨਾਲ਼ ਰਿਹਾ। ਦਿਨ ਵੇਲੇ ਜਾਦੂ ਦੁਆਰਾ ਉਹਨੂੰ ਭੇਡ ਬਣਾ ਦਿੱਤਾ ਜਾਂਦਾ ਸੀ ਤੇ ਰਾਤੀਂ ਉਹਨੂੰ ਮੁੜ ਰਾਜੇ ਦਾ ਰੂਪ ਮਿਲ ਜਾਂਦਾ ਸੀ। ਉਸ ਦੀ ਗ਼ੈਰ-ਹਾਜ਼ਰੀ ਵਿੱਚ ਰਾਜ ਦਾ ਇਕ ਹੋਰ ਦਾਅਵੇਦਾਰ ਪ੍ਰਗਟ ਹੋਇਆ। ਉਹਨੇ ਮਹਿਲ ਵਿੱਚ ਜ਼ੋਰੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦਰਬਾਨ ਨੇ ਜਿਹੜਾ ਗੁੱਗੇ ਦੀ ਗ਼ੈਰ-ਹਾਜ਼ਰੀ ਵਿੱਚ ਅੰਨ੍ਹਾ ਹੋ ਗਿਆ ਸੀ, ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਦਰਬਾਨ ਨੇ ਉਸ ਦੇ ਗੁੱਗਾ ਹੋਣ ਦੇ ਦਾਅਵੇ ਤੇ ਵਿਸ਼ਵਾਸ ਨਾ ਕੀਤਾ ਤੇ ਦੱਸਿਆ ਕਿ ਗੁੱਗੇ ਦੀ ਘਰ ਵਾਪਸੀ ਤੇ ਉਸ ਦੀਆਂ ਅੱਖਾਂ ਨੂੰ ਮੁੜ ਚਾਨਣ ਮਿਲ ਜਾਵੇਗਾ। ਅੰਤ ਭੀੜ ਬਣੀ ਵੇਖ ਕੇ ਗੁਗਰੀ ਨੇ ਇਕ ਬ੍ਰਾਹਮਣ ਹੱਥ ਚਿੱਠੀ ਲਿਖ ਕੇ ਗੁੱਗੇ ਨੂੰ ਬੰਗਾਲ ਵਿੱਚ ਭੇਜੀ। ਗੁੱਗੇ ਨੂੰ ਸਾਰੀ ਹਾਲਤ ਦੀ ਸਮਝ ਪਈ ਤਾਂ ਉਹਨੇ ਇਸ ਆਨੰਦਮਈ ਜੀਵਨ ਨੂੰ ਤਿਆਗ ਦਿੱਤਾ ਅਤੇ ਬ੍ਰਾਹਮਣ ਦੀ ਸਹਾਇਤਾ ਨਾਲ਼ ਉਸ ਨੇ ਜਾਦੂ ਦੇ ਅਸਰ ਤੋਂ ਵੀ ਛੁਟਕਾਰਾ ਪਾਇਆ। ਏਸੇ ਸਹਾਇਤਾ ਨਾਲ ਉਹਦਾ ਕਮਜ਼ੋਰ ਤੇ ਦੁਬਲਾ-ਪਤਲਾ ਘੋੜਾ ਵੀ ਮੁੜ ਬਲਵਾਨ ਬਣ ਗਿਆ। ਗੁੱਗਾ ਘੋੜੇ ਤੇ ਚੜ੍ਹ ਕੇ ਦੇਸ਼ ਨੂੰ ਚਲਾ ਗਿਆ। ਦੇਸ਼ ਵਾਪਸੀ ਤੇ ਦਰਬਾਨ ਦੀਆਂ ਅੱਖਾਂ ਠੀਕ ਹੋ ਗਈਆਂ। ਹੁਣ ਗੁੱਗੇ ਤੇ ਗੁਗਰੀ ਨੇ ਲੜਾਈ ਵਿੱਚ ਬੜੇ ਜੌਹਰ ਵਿਖਾਏ। ਗੁੱਗਾ ਤਾਂ ਆਪਣਾ ਸਿਰ ਵਢਿਆ ਜਾਣ ਪਿੱਛੋਂ

ਪੰਜਾਬ ਦੇ ਲੋਕ ਨਾਇਕ/120