ਵੀ ਕੁਝ ਚਿਰ ਲੜਦਾ ਰਿਹਾ। ਮੌਤ ਪਿੱਛੋਂ ਉਹਨੂੰ ਦੇਵਤੇ ਦੀ ਪਦਵੀ ਦਿੱਤੀ ਗਈ। ਉਸ ਨੂੰ ਹਰ ਵੇਲੇ ਘੋੜ-ਸਵਾਰ ਹੀ ਵਿਖਾਇਆ ਗਿਆ ਹੈ।*
ਇਸ ਤਰ੍ਹਾਂ ਵੱਖੋ-ਵੱਖ ਪ੍ਰਾਂਤਾਂ ਵਿੱਚ ਗੁੱਗੇ ਦੀ ਕਹਾਣੀ ਬਦਲਦੀ ਰਹਿੰਦੀ ਹੈ। ਉਂਜ ਏਸ ਕਥਾ ਦੇ ਅੰਤ ਅਤੇ ਖ਼ਾਸ-ਖ਼ਾਸ ਘਟਨਾਵਾਂ ਵਿੱਚ ਸਮਾਨਤਾ ਹੈ।
ਹੁਣ ਮੈਂ ਗੁੱਗੇ ਦੀ ਉਸਤਤੀ ਵਿੱਚ ਗਾਏ ਜਾਂਦੇ ਕੁਝ ਕੁ ਗੀਤ ਜਿਹੜੇ ਕਿ ਔਰਤਾਂ ਗੁੱਗੇ ਦੀ ਪੂਜਾ ਸਮੇਂ ਰਲ਼ ਕੇ ਗਾਂਦੀਆਂ ਹਨ, ਪੇਸ਼ ਕਰਦਾ ਹਾਂ।
ਗੀਤ ਹੈ:-
ਪੱਲੇ ਮੇਰੇ ਛੱਲੀਆਂ
ਮੈਂ ਗੁੱਗਾ ਮਨਾਵਨ ਚਲੀ ਆਂ
ਜੀ ਮੈਂ ਬਾਰੀ ਗੁੱਗਾ ਜੀ
ਪੱਲੇ ਮੇਰੇ ਮੱਠੀਆਂ
ਮੈਂ ਗੁੱਗਾ ਮਨਾਵਣ ਨੱਠੀਆਂ
ਜੀ ਮੈਂ ਬਾਰੀ ਗੁੱਗਾ ਜੀ
ਰੋਹੀ ਵਾਲ਼ਿਆ ਗੁੱਗਿਆ ਵੇ
ਭਰਿਆ ਕਟੋਰਾ ਦੁੱਧ ਦਾ
ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਥਾਵਾਂ ਦਾ
ਜੀ ਮੈਂ ਬਾਰੀ ਗੁੱਗਾ ਜੀ
ਛੱਨਾ ਭਰਿਆ ਤੇਲ ਦਾ
ਮੇਰਾ ਗਾ ਮਾੜੀ ਵਿੱਚ ਮੇਹਲਦਾ
ਜੀ ਮੈਂ ਬਾਰੀ ਗੁੱਗਾ ਜੀ
ਜੀ ਹੋ
ਜਿੰਨ੍ਹਾਂ ਦੀ ਕੁੱਖ ਹਰੀ ਨਾ ਹੋਵੇ, ਉਹ ਗੁੱਗੇ ਪਾਸੋਂ ਵਰ ਮੰਗਦੀਆਂ ਹਨ:-
ਧੌਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਅਰਜ਼ ਕਰੇਨੀਆਂ ਗੁੱਗੇ ਦੇ ਅੱਗੇ ਨੀ
ਸੁੱਕੀਆਂ ਬੇਲਾਂ ਨੂੰ
ਜੇ ਫਲ਼ ਲੱਗੇ ਨੀ।
* ਕੁੱਲੂ ਦੇ ਲੋਕ ਗੀਤ ਪੰਨਾ 114.
ਪੰਜਾਬ ਦੇ ਲੋਕ ਨਾਇਕ/121