ਇਹ ਸਫ਼ਾ ਪ੍ਰਮਾਣਿਤ ਹੈ
ਅੰਤਿਕਾ-1
ਲੋਕ ਗੀਤ
ਹੀਰ ਰਾਂਝਾ
1
ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖ਼ਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ
2
ਕੁੜੀਏ ਨੀ ਧਨੀਆਂ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
3
ਵਗਦੀ ਰਾਵੀ ਵਿੱਚ
ਦੁੰਬ ਵੇ ਜਵਾਰ ਦਾ
ਮੈਂ ਅੰਗਰੇਜਣ ਬੂਟੀ
ਰਾਂਝਾ ਫੁੱਲ ਵੇ ਗ਼ੁਲਾਬ ਦਾ
4
ਉਭਿਓਂ ਤੁਰਿਆ ਤੇ ਲੰਮੇ ਜਾਣਾ
ਜੰਮਿਆ ਤਖ਼ਤ ਹਜ਼ਾਰਾ
ਆਈ ਦਾਹੜੀ ਰਖਾਏ ਦੁਪੱਟੇ[1]
- ↑ ਦੁਪੱਟੇ : ਬੋਦੇ, ਪਟੇ।
ਪੰਜਾਬ ਦੇ ਲੋਕ ਨਾਇਕ/123