ਇਹ ਸਫ਼ਾ ਪ੍ਰਮਾਣਿਤ ਹੈ
ਲੰਬੀ ਲਾਈਂਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੈਂ ਮੈਂ ਮਨੋ ਵੇ ਵਸਾਰੀ
ਪਹਾੜੀਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਇਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰੱਖਦੀਆਂ ਜਾਦੂੜੇ ਪਾ ਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾਂ
ਰੱਖਦੀਆਂ ਦਿਲ ਪਰਚਾ ਕੇ
9
ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲ਼ੇ
ਦਿੱਲੀ ਆਲ਼ੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲ਼ੀਏਂ ਰੁਲਦੇ
ਗੰਨੇ ਨਾ ਮਿਲਦੇ ਭਾਲ਼ੇ
ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ
10
ਰਾਂਝੇ ਦਾ ਕਹਿਣਾ ਮਨ ਲੈ ਹੀਰੇ
ਹਾਰ ਸ਼ਿੰਗਾਰ ਲਗਾਈਂ
ਪੁੰਨਿਆਂ ਦਾ ਚੰਦ ਆਪੇ ਚੜ੍ਹ ਜੂ
ਰੂਪ ਦੀ ਛਹਿਬਰ ਲਾਈਂ
ਪੰਜਾਬ ਦੇ ਲੋਕ ਨਾਇਕ/126