ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੱਸੀ-ਪੁੰਨੂੰ

1

ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਦਿਲ ਤੇ

2

ਪ੍ਰ੍ਦੇਸਾਂ ਵਿੱਚ ਲਾਏ ਡੇਰੇ
ਸਿਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਦ ਮੁੰਡਿਆ
ਮਨ ਮਿਲ ਗਏ ਦੀ ਪ੍ਰੀਤ

3

ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸ਼ਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵੱਲ ਧਾਵੇ

4

ਉੱਚੀਆਂ ਲੰਮੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੁੰਟੇਂਦੇ ਦੋ ਜਣੇ
ਆਸ਼ਕ ਤੇ ਮਸ਼ੂਕ ਵੇ ਮਾਹੀਆ
ਪੀਂਘ ਝੁੰਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁਖ ਤੇ ਪਾ ਕੇ ਰੁਮਾਲ ਵੇ ਮਾਹੀਆ

ਪੰਜਾਬ ਦੇ ਲੋਕ ਨਾਇਕ/134