ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗੇ ਹੋਰ ਵਿਛੋੜ

ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗਏ ਹੋਰ ਵਿਛੋੜ
ਸੱਸੀਏ-ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਮੈਂ ਮਾਹੀ ਦੇ ਮਗਰੇ ਜਾਸਾਂ
ਉਹਦੇ ਪਿੱਛੇ ਜਾਨ ਗਵਾਸਾਂ
ਪੈ ਜਾਸਾਂ ਵਿੱਚ ਗੋਰ
ਸੱਸੀਏ ਬੇ-ਖ਼ਬਰੇ
ਤੇਰਾ ਲੁਟਿਆ ਸ਼ਹਿਰ ਭੰਬੋਰ

ਬੇ-ਖ਼ਬਰੀ ਵਿੱਚ ਪ੍ਰੀਤ ਲਗਾ ਕੇ
ਬੈਠੀ ਆਪਣਾ ਆਪ ਭੁਲਾ ਕੇ
ਹੁਣ ਕਿਊਂ ਪਾਵੇਂ ਸ਼ੋਰ
ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

11

ਵੇ ਤੂੰ ਮਰ ਜਾਏਂ ਊਠਾ ਅੜਿਆ
ਵੇ ਤੂੰ ਯਾਰ ਮੇਰਾ ਚੁੱਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਬਸ ਬਲੋਚਾਂ ਪਾਇਆ
ਤੇ ਨਾਲ਼ ਰੱਸੀ ਦੇ ਕੜਿਆ
ਇਸ਼ਕ ਨਾ ਚੱਲਣ ਦਏ ਚਲਾਕੀ
ਏਸ ਫਸਾਇਆ ਨੂਰੀ ਖ਼ਾਕੀ
ਵਿੱਚ ਜੋ ਇਸ ਦੇ ਵੜਿਆ

ਪੰਜਾਬ ਦੇ ਲੋਕ ਨਾਇਕ/139