ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/166

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੁਖਦੇਵ ਮਾਦਪੁਰੀ ਪੰਜਾਬੀ ਦਾ ਰਸੀਆ ਵਿਦਵਾਨ ਹੈ। ਸਾਰੀ ਉਮਰ ਲੋਕ ਸਾਹਿਤ ਨਾਲ ਵਫ਼ਾ ਨਿਭਾਈ ਹੈ। ਬਹੁਤ ਮਿਹਨਤ ਨਾਲ ਲੋਕ ਕਾਵਿ ਅਤੇ ਲੋਕ ਵਾਰਤਕ ਬ੍ਰਿਤਾਂਤ ਸੰਹਿਤ ਕੀਤੇ। ਉਨ੍ਹਾਂ ਦੀ ਸਮਾਜਕ ਤੇ ਸਭਿਆਚਾਰਕ ਵਿਸ਼ੇਸ਼ਤਾ ਪਛਾਣੀ। ਉਨ੍ਹਾਂ ਦੀ ਕਲਾ ਦੀਆਂ ਜੁਗਤਾਂ ਤਲਾਸ਼ੀਆਂ ਰੁਜ਼ਗਾਰ ਕਮਾਉਣ ਲਈ ਸੁਖਦੇਵ ਮਾਦਪੁਰੀ ਅਧਿਆਪਕ ਰਿਹਾ। ਪਿੱਛੋਂ ਸਕੂਲ ਬੋਰਡ ਵਿੱਚ ਬੱਚਿਆਂ ਲਈ ਛਪਦੇ ਮਾਸਕ ਪੱਤਰਾਂ ਦਾ ਸੰਪਾਦਨ ਕੀਤਾ। ਇਹ ਫ਼ਰਜ਼ ਵੀ ਮਿਹਨਤ ਅਤੇ ਈਮਾਨਦਾਰੀ ਨਾਲ ਨਿਭਾਏ। ਸਾਥੀ ਲੇਖਕਾਂ ਅਤੇ ਪਾਠਕਾਂ ਦੀ ਪ੍ਰਸੰਸਾ ਜਿੱਤੀ। ਪਰ ਸੁਖਦੇਵ ਮਾਦਪੁਰੀ ਦੀ ਪਹਿਲੀ ਮੁਹੱਬਤ ਲੋਕ ਸਾਹਿਤ ਨਾਲ ਰਹੀ। ਜਿਉਂ ਜਿਉਂ ਵਧੇਰੇ ਲੋਕ ਸਾਹਿਤ ਰੌਸ਼ਨੀ ਵਿੱਚ ਆਉਂਦਾ ਗਿਆ ਸੁਖਦੇਵ ਆਪਣੇ ਕੀਤੇ ਕੰਮ ਨੂੰ ਸੋਧਦਾ ਅਤੇ ਸੰਵਾਰਦਾ ਰਿਹਾ। ਇਸੇ ਕਰਕੇ ਰਿਟਾਇਰਮੈਂਟ ਤੋਂ ਬਾਅਦ ਉਸਨੇ ਸਮੁੱਚਾ ਲੋਕ ਕਾਵਿ ਅਤੇ ਕੁਝ ਵਾਰਤਕ-ਬ੍ਰਿਤਾਂਤ ਨਵੇਂ ਸਿਰੇ ਤੋਂ ਸੰਪਾਦਤ ਕੀਤੇ ਹਨ ਤੇ ਬਹੁਤ ਸੁਹਜ ਭਰਪੂਰ ਪੁਸਤਕਾਂ “ਖੰਡ ਮਿਸ਼ਰੀ ਦੀਆਂ ਡਲੀਆਂ, ਮਹਿਕ ਪੰਜਾਬ ਦੀ, ਨੈਣੀ ਨੀਂਦ ਨਾ ਆਵੇ ਅਤੇ ਬਾਤਾਂ ਦੇਸ਼ ਪੰਜਾਬ ਦੀਆਂ ਪਾਠਕਾਂ ਅੱਗੇ ਰੱਖੀਆਂ ਹਨ। । ਪੰਜਾਬੀ ਲੋਕ ਸਾਹਿਤ ਪੰਜਾਬ ਦਾ ਬਹੁਮੁੱਲਾ ਸਭਿਆਚਾਰਕ ਵਿਰਸਾ ਹੈ। ਇਹ ਉਸ ਪੰਜਾਬ ਵਿੱਚ ਸਿਰਜਿਆ ਗਿਆ, ਜਿਸ ਵਿੱਚ ਮਨੁੱਖ ਪਾਸ ਜੀਵਨ ਦੀਆਂ ਖੁਸ਼ੀਆਂ ਦੇ ਸਾਧਨ ਘੱਟ ਸਨ। ਸੰਯੋਗ ਦੇ ਸੁੱਖ ਨਾਲੋਂ ਵਿਯੋਗ ਦੇ ਦੁੱਖ ਜ਼ਿਆਦਾ ਸਨ। ਵਿਸ਼ੇਸ਼ ਤੌਰ ਤੇ ਨਾਰੀ। ਪੀੜਤ ਸੀ। ਤਾਂ ਵੀ ਨਰ-ਨਾਰੀਆਂ, ਸਹੁਲਤਾਂ ਦੀ ਘਾਟ ਦੇ ਬਾਵਜੂਦ, ਜੀਵਨ ਵਿਚ ਰਸ ਭਰਨ ਦਾ ਯਤਨ ਕਰਦੇ ਰਹੇ। ਪੰਜਾਬੀ ਦਾ ਲੋਕ ਸਾਹਿਤ ਪੁਰਾਣੇ ਪੇਂਡੂ ਪੰਜਾਬ ਦੇ ਜਨ-ਸਧਾਰਨ ਦੀ ਆਪ-ਬੀਤੀ ਦਾ ਕਲਾ-ਭਰਪੁਰ ਇਤਿਹਾਸ ਹੈ। ਹਰ ਲੋਕ-ਹਿਤੈਸ਼ੀ ਪਾਠਕ ਨੂੰ ਇਹ ਪੜਨਾ ਚਾਹੀਦਾ ਹੈ। ਸੁਖਦੇਵ ਮਾਦਪੁਰੀ ਨੇ ਆਪਣੀਆਂ ਪੁਸਤਕਾਂ ਵਿੱਚ ਬਹੁਤ ਰੀਝ ਨਾਲ ਪੰਜਾਬੀ ਲੋਕ ਸਾਹਿਤ ਸੰਭਾਲਿਆ ਹੈ। ਉਹ ਸ਼ਾਬਾਸ਼ ਦਾ ਹੱਕਦਾਰ ਹੈ। - ਪਿਆਰਾ ਸਿੰਘ ਭੋਗਲ ਲਾਹੌਰ ਬੁੱਕ ਸ਼ਾਪ ਲੁਧਿਆਣਾ ISBN-81-7647-167-4