ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੰਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿੰਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ
ਲਿੱਖੀਂ ਲੇਖ ਮੇਰੇ
ਲਿਖਣ ਵਾਲ਼ਾ ਲਿਖ ਗਿਆ
ਵਸ ਨਹੀਂ ਮੇਰੇ
ਅਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ।

ਹੀਰ ਦੀ ਡੋਲੀ ਰੰਗਪੁਰ ਖੇੜੇ ਜਾ ਪੁੱਜੀ। ਸਾਰਾ ਪਿੰਡ ਏਸ ਹੁਸ਼ਨਾਕ ਪਰੀ ਨੂੰ ਵੇਖਣ ਲਈ ਢੁਕਿਆ। ਹੁਸਨ ਉਦਾਸ ਉਦਾਸ ਬੈਠਾ ਰਿਹਾ। ਹੀਰ ਦੀ ਨਣਦ ਸਹਿਤੀ ਉਹਦੇ ਦਿਲ ਦੇ ਰੋਗ ਨੂੰ ਬੁਝ ਗਈ। ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ। ਸੈਦੇ ਖੇੜੇ ਨੇ ਵੀ ਹੀਰ ਨੂੰ ਰਝਾਣ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਢੁਕਣ ਦਿੱਤਾ। ਉਹ ਤਾਂ ਧੁਰ ਦਰਗਾਹੋਂ ਰਾਂਝੇ ਦੀ ਅਮਾਨਤ ਹੋ ਚੁੱਕੀ ਸੀ। ਉਹ ਰਾਂਝੇ ਦੀ ਯਾਦ ਵਿੱਚ ਤੜਪਦੀ ਰਹੀ ਤੇ ਉਹਦਾ ਸੂਹਾ ਮੁਖੜਾ ਪੀਲਾ ਵਸਾਰ ਹੋ ਗਿਆ।

ਰਾਂਝਾ ਝੰਗ ਸਿਆਲ ਤੋਂ ਸਿੱਧਾ ਬਾਲ ਨਾਥ ਦੇ ਟਿੱਲੇ ਜਾ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲ ਨਾਥ ਨੇ ਉਹਦੇ ਗਠੀਲੇ ਸਰੀਰ ਤੇ ਭਖਦੀ ਜਵਾਨੀ ਵੱਲ ਨਿਗਾਹ ਮਾਰੀ। ਉਹਦਾ ਦਿਲ ਪਸੀਜ ਗਿਆ। ਜੋਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ, ਉਹਨੇ ਤਾਂ ਹੁਸਨ ਦੀ ਭਿਖਿਆ ਮੰਗਣ ਚੜ੍ਹਨਾ ਸੀ। ਆਖ਼ਰ ਨੂੰ ਜੋਗੀ ਬਾਲ ਨਾਥ ਨੇ ਉਹਨੂੰ ਜੋਗ ਦੇ ਦਿੱਤਾ। ਜਟਾਂ ਲਟਕਾਈ, ਕੰਨਾਂ ਵਿੱਚ ਮੁੰਦਰਾਂ ਪਾ, ਲਾਲੀ ਦੀ ਭਾਅ ਮਾਰਦੇ ਸਰੀਰ ਤੇ ਭਬੂਤੀ ਮਲ ਰਾਂਝਾ ਜੋਗੀ ਬਣ ਤੁਰਿਆ। ਉਹਦੇ ਹੁਸਨ ਦੀ ਹੁਣ ਝਾਲ ਝੱਲੀ ਨਾ ਸੀ ਜਾਂਦੀ। ਉਹ ਸਿੱਧਾ ਰੰਗਪੁਰ ਖੇੜੇ ਪੁੱਜਾ। ਰਾਹ ਵਿੱਚ ਉਹਨੂੰ ਇਕ ਆਜੜੀ ਇਜੜ ਚਰਾਂਦਾ ਮਿਲ ਗਿਆ। ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫੀ ਪ੍ਰਾਪਤ ਕੀਤੀ ਤੇ ਪਿੰਡ ਵਿੱਚ ਆਣ ਵੜਿਆ। ਕਈ ਮੁਟਿਆਰਾਂ ਖੂਹ ਤੋਂ ਪਾਣੀ ਭਰਦੀਆਂ ਪਈਆਂ ਸਨ। ਜੋਗੀ ਦਾ ਰੰਗ ਰੂਪ ਵੇਖ ਸਾਰੀਆਂ ਨੇ ਠੰਡੇ ਹੌਕੇ ਭਰੇ। ਲੁਗ ਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੱਡ ਰਿਹਾ ਸੀ। ਕਈਆਂ ਦੇ ਕਾਲਜੇ ਧਰੂਹੇ ਗਏ। ਕਈਆਂ ਨੇ ਇਕ ਦੂਜੀ ਦੀਆਂ

ਪੰਜਾਬ ਦੇ ਲੋਕ ਨਾਇਕ/17