ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਸੱਸੀ!" ਪੰਨੂੰ ਨੇ ਧਾਹ ਮਾਰੀ ਤੇ ਉਹਦੇ ਤੇ ਉਲਰ ਪਿਆ। ਪੁੰਨੂੰ ਵਿਰਲਾਪ ਕਰ ਰਿਹਾ ਸੀ ਤੇ ਉਹਦੇ ਕੋਸੇ ਹੰਝੂ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। "ਸੱਸੀਏ ਵੇਖ ਤੇਰਾ ਪੁੰਨੂੰ ਤੇਰੇ ਕੋਲ ਆ ਗਿਆ ਏ! ਸੱਸੀਏ! ਬੋਲ ਤਾਂ ਸਹੀ......ਤੇਰਾ ਪੁੰਨੂੰ ......ਸੱਸੀਏ........ ਹਾਏ ਸੱਸੀਏ....." ਪੁੰਨੂੰ ਨੂੰ ਮੁੜ ਕੇ ਸਾਹ ਨਾ ਆਇਆ।

ਅਯਾਲੀ ਦੀਆਂ ਅੱਖੀਆਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ-ਵੇਖਦੇ ਦੋ ਜ਼ਿੰਦਾਂ ਇਕ ਦੂਜੇ ਲਈ ਕੁਰਬਾਨ ਹੋ ਗਈਆਂ।

ਅਯਾਲੀ ਨੇ ਤਾਂ ਆਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ, ਪਰੰਤੂ ਹੁਣ ਉਹਦੇ ਸਾਹਮਣੇ ਇਕ ਦੀ ਥਾਂ ਦੋ ਲੋਥਾਂ ਪਈਆਂ ਸਨ। ਖੌਰੇ ਕੋਈ ਹੋਰ ਉਸ ਦੀ ਮੱਦਦ ਲਈ ਆਵੇ।

ਅਯਾਲੀ ਨੇ ਕੱਲਿਆਂ ਕਬਰ ਖੋਦੀ। ਦੋਨੋਂ ਉਸ ਵਿੱਚ ਦਫ਼ਨਾ ਦਿੱਤੇ ਤੇ ਉਹਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ਉੱਤੇ ਫ਼ਕੀਰ ਬਣ ਕੇ ਬੈਠ ਗਿਆ।

ਪੰਜਾਬ ਦੇ ਲੋਕ ਨਾਇਕ/28