ਰਫਲਾਂ ਬੰਦੂਕਾਂ ਫੋਕੀਆਂ ਚਲਾਂਵਦਾ
ਔਂਦਾ ਜਾਂਦਾ ਬੰਦਾ ਜੋ ਨਜ਼ਰ ਆਂਵਦਾ
ਹੱਥਕੜੀ ਲਾ ਕੇ ਉਸ ਨੂੰ ਬਠਾਂਵਦਾ
ਹੱਸੂ ਤੇ ਬੱਸੂ ਮਲਕੀ ਦੇ ਭਾਈ ਜੋ
ਪੁੱਠੀ ਹੱਥਕੜੀ ਉਹਨਾਂ ਨੂੰ ਲਗਾਈ ਜੋ
ਬੰਨ੍ਹ ਲੀਤਾ ਦਰੀਏ ਨੇ ਸਕਾ ਭਾਈ ਜੋ
ਬੰਨ੍ਹ ਲਈ ਜਮਾਲੋ ਮਲਕੀ ਦੀ ਮਾਈ ਜੋ
ਬੰਨ੍ਹ ਕੇ ਤੇ ਬੰਦੇ ਦਿੱਲੀ ਨੂੰ ਲੈ ਜਾਂਵਦਾ
ਕਰਦਾ ਜ਼ੁਲਮ ਕੋਈ ਨਾ ਹਟਾਂਵਦਾ
ਬੰਨ੍ਹ ਲਿਆ ਕੀਮਾ ਮਲਕੀ ਦਾ ਸਾਈਂ ਜੋ
ਹੱਥੀਂ ਹੱਥ ਕੜੀ, ਪੈਰੀਂ ਬੇੜੀ ਪਾਈ ਜੋ।(ਬਖ਼ਸ਼ੀ ਈਸਾਈ)
ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ। ਦਰੀਏ ਨੇ ਕੁਮਕ ਲੈ ਕੇ ਏਸ ਤਰ੍ਹਾਂ ਚੜ੍ਹਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗ਼ੀ ਨੂੰ ਗ੍ਰਿਫ਼ਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ, ਦਰੀਏ ਨੇ ਆਪਣੇ ਮੰਤਵ ਦੀ ਪ੍ਰਾਪਤੀ ਲਈ ਸਰਕਾਰੀ ਦਬਾਅ ਦਾ ਇਕ ਹੋਰ ਹੱਥਕੰਡਾ ਵਰਤਿਆ ਸੀ..... ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਛਾਂਟ ਰਿਹਾ ਸੀ:
ਦਰੀਆ ਆਖਦਾ ਦੇਖ ਮੁਬਾਰਕਾ ਓਏ
ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ
ਤੇਰੀਂ ਮਲਕੀ ਨੂੰ ਅਕਬਰ ਦੇ ਘਰ ਦੇਣਾ
ਕੀਮੇ ਜੱਟ ਦੇ ਨਾਲ਼ ਘਲਾਵਣਾ ਨਹੀਂ
ਸਾਰਾ ਕੋੜਮਾ ਦਿੱਲੀ ਨੂੰ ਬੰਨ੍ਹ ਖੜਨਾ
ਕਿਸੇ ਰਾਹ ਦੇ ਵਿੱਚ ਅਟਕਾਵਣਾ ਨਹੀਂ
ਆ ਮੰਨ ਕਹਿਣਾ ਮੇਰੇ ਲੱਗ ਆਖੇ
ਵੇਲਾ ਬੀਤਿਆ ਫੇਰ ਬਿਆਵਣਾ ਨਹੀਂ।(ਬਖ਼ਸ਼ੀ ਈਸਾਈ)
ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ ਤੇ ਅੜਿਆ ਹੋਇਆ ਸੀ.... ਉਹਨੂੰ ਆਪਣੀ ਇੱਜ਼ਤ ਪਿਆਰੀ ਸੀ, ਆਪਣੇ ਪਰਿਵਾਰ ਦੀ ਮਾਣ ਮਰਯਾਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, "ਕਮੀਨਿਆਂ .... ਮਲਕੀ ਦਾ ਕੀਮੇ ਨਾਲ਼ ਨਿਕਾਹ ਹੋ ਚੁੱਕੈ ਉਹ ਹੁਣ ਉਹਦੀ ਐ .... ਉਹਦੇ ਘਰ ਹੀ ਵੱਸੇਗੀ ..... ਇਹਦੇ ਤੋਂ ਮੈਂ ਸੈਆਂ ਬਾਦਸ਼ਾਹਾਂ ਨੂੰ ਵਾਰ ਸਕਦਾਂ ....।"
ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਦਗ ਰਹੇ ਸਨ। ਉਹ ਗੇੜੇ ਤੇ ਗੇੜਾ
ਪੰਜਾਬ ਦੇ ਲੋਕ ਨਾਇਕ/48