ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ ਗੁਆਂਢੀ ਰਾਜ ਦਰਬਾਰਾਂ ਦੇ ਮਹਿਲਾਂ ਤੱਕ ਫੈਲ ਗਏ ਸਨ। ਕਈ ਸ਼ਾਹਜ਼ਾਦੀਆਂ ਉਹਦਾ ਮੁਖੜਾ ਵੇਖਣ ਲਈ ਤਰਸ ਰਹੀਆਂ ਸਨ!

ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ 'ਤੇ ਉਹਨੂੰ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। ਰਸਾਲੂ ਘੋੜੇ ਤੋਂ ਉਤਰਿਆ—— ਉਸ ਮਾਈ ਪਾਸ ਜਾ ਕੇ ਪੁੱਛਿਆ, "ਮਾਤਾ ਤੈਨੂੰ ਕਿਹੜਾ ਦੁੱਖ ਐ ਜੀਹਦੇ ਕਰਕੇ ਐਨਾ ਵਿਰਲਾਪ ਕਰ ਰਹੀ ਐਂ?"

"ਵੇ ਪੁੱਤ ਪਰਦੇਸੀਆ ਕੀ ਦੱਸਾਂ?" ਬੁੱਢੀ ਮਾਈ ਘੋੜਸਵਾਰ ਵੱਲ ਤਰਸੇਵੇਂ ਭਰੀਆਂ ਅੱਖਾਂ ਨਾਲ਼ ਵੇਖਦੀ ਹੋਈ ਬੋਲੀ, "ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ਼ ਦੀ ਨਗਰੀ ਆਦਮਖ਼ੋਰ ਦਿਓਆਂ ਦੀ ਨਗਰੀ ਐ! ਓਥੇ ਆਦਮਖ਼ੋਰਾਂ ਦਾ ਵਸੇਵੈ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ਼ ਇਕ ਗੱਭਰੂ ਨੂੰ ਇਕ ਆਦਮਖ਼ੋਰ ਦਾ ਖਾਜਾ ਬਨਣ ਲਈ ਭੇਜਦੇ ਨੇ.... ਵਾਰੋ ਵਾਰੀ ਮੇਰੀ ਛੇ ਪੁੱਤ ਆਦਮਖ਼ੋਰਾਂ ਦਾ ਖਾਜਾ ਬਣ ਚੁੱਕੇ ਨੇ..... ਅੱਜ ਫੇਰ ਸੱਤਵੇਂ ਦੀ ਵਾਰੀ ਐ.... ਏਸ ਲਈ ਰੋ ਰਹੀ ਆਂ ਪੁੱਤਾ!"

ਮਾਈ ਦਾ ਵਿਰਲਾਪ ਸੁਣ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸ ਦੇਂਦਿਆਂ ਆਖਿਆ, "ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ। ਤੂੰ ਬੇਸ਼ੱਕ ਸਰਹਾਣੇ ਹੇਠ ਬਾਂਹ ਰੱਖ ਕੇ ਸੌਂ ਜਾ।"

ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ.... ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖ਼ੋਰਾਂ ਦਾ ਖਾਜਾ ਬਣਨ ਲਈ ਲੈ ਤੁਰੇ..... ਘੋੜੇ ਤੇ ਅਸਵਾਰ ਰਸਾਲੂ ਦਾ ਜਾਹੋ ਜਲਾਲ ਝੱਲਿਆ ਨਹੀਂ ਸੀ ਜਾਂਦਾ..... ਉਸ ਨੂੰ ਵੇਖ ਆਦਮਖ਼ੋਰਾਂ ਨੂੰ ਖ਼ੁਸ਼ੀਆਂ ਚੜ੍ਹ ਗਈਆਂ .... ਇਕ ਦੀ ਥਾਂ ਦੋ ਸ਼ਿਕਾਰ ਆ ਰਹੇ ਸਨ.... ਆਦਮਖ਼ੋਰਾਂ ਦੀ ਨਗਰੀ 'ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂਹ ਲਈ ਤੇ ਲੱਗਾ ਵਾਰ ਤੇ ਵਾਰ ਕਰਨ..... ਆਦਮਖ਼ੋਰਾਂ 'ਚ ਥਰਥੱਲੀ ਮੱਚ ਗਈ.... ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਂਹ..... ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ.... ਉਹ ਹਾਲ ਦੁਹਾਈ ਪਾਉਂਦੇ ਹੋਏ ਓਥੋਂ ਭੱਜ ਗਏ..... ਲੋਕਾਂ ਨੂੰ ਹੁਣ ਕਿਸੇ ਆਦਮਖ਼ੋਰ ਦਾ ਡਰ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ ਵਾਰੇ ਜਾ ਰਹੇ ਸਨ।

ਸ਼ੂਕਦੇ ਦਰਿਆ ਭਲਾ ਕਦੋਂ ਰੁੱਕਦੇ ਨੇ, ਕੁਝ ਦਿਨ ਓਸ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਠੀ ਨਗਰ ਵਿੱਚ ਜਾ ਪਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ.... ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਹਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ਼ ਵਿੱਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਹੋਈ ਓਥੇ ਆ ਗਈ..... ਛੈਲ ਛਬੀਲਾ ਗੱਭਰੂ ਵੇਖ ਉਹ

ਪੰਜਾਬ ਦੇ ਲੋਕ ਨਾਇਕ/84