ਪੰਨਾ:ਪੰਜਾਬ ਦੇ ਹੀਰੇ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਪਹਿਲੀ ਵਾਰ ਅਰਬ ਦੇ ਦੂਜੇ ਖਲੀਫੇ ਹਜ਼ਰਤ ਉਮਰ ਫਾਰੂਕ ਦੇ ਸਮੇਂ ਹਿਜਰੀ ਪਹਿਲੀ ਸਦੀ ਵਿਚ ਆਏ । ਸੰਨ ੪੪ ਹਿਜਰੀ (ਸੰਨ ੬੬੪ ਈ:) ਵਿਚ ਮੁਸਲਮਾਨਾਂ ਦੇ ਇਕ ਲਸ਼ਕਰ ਨੇ ਜਦ ਕਾਬਲ ਉਤੇ ਹਮਲਾ ਕੀਤਾ, ਤਾਂ ਉਨ੍ਹਾਂ ਵਿਚੋਂ ਇਕ ਜਰਨੈਲ ਮਹਲਬ ਬਿਨ ਅਬੀ ਸਫਰਾ ਕੁਝ ਸਾਥੀਆਂ ਨਾਲ ਮੁਲਤਾਨ ਤਕ ਅਪੜਿਆ | ਉਥੋਂ ਪਰਤ ਕੇ ਕਾਬਲ ਤੋਂ ਮੁਲਤਾਨ ਦੇ ਅੱਖੀ ਡਿਠੇ ਹਾਲ ਲਿਖੇ, ਜਿਨਾਂ ਨੇ ਹੋਰ ਮੁਸਲਮਾਨਾਂ ਵਿਚ ਹਿੰਦੁਸਤਾਨ ਤੇ ਚੜਾਈ ਕਰਨ ਦੀ ਪ੍ਰੇਰਨਾ ਕੀਤੀ । ਮੁਸਲਮਾਨਾਂ ਦੀ ਤੀਸਰੀ ਚੜਾਈ ਸੰਨ ੯੨ ਹਿਜਰੀ (੭੧੧ ਈ:) ਵਿਚ ਮੁਹੰਮਦ ਬਿਨ ਕਾਸਮ ਦੇ ਸਿੰਧ ਉਪਰ ਹਮਲੇ ਤੋਂ ਸ਼ੁਰੂ ਹੁੰਦੀ ਹੈ । ਇਸ ਦੇ ਬਾਦ ਮੁਸਲਮਾਨ ਲਗਾਤਾਰ ਚੜਾਈਆਂ ਕਰਦੇ ਰਹੇ ਅਤੇ ਉਨ੍ਹਾਂ ਵਿਚੋਂ ਅਕਸਰ ਏਥੇ ਹੀ ਰਹਿ ਪੈਂਦੇ ਰਹੇ ।

ਮੁਸਲਮਾਨਾਂ ਦੀ ਆਉਂਦ ਤੋਂ ਪਹਿਲੇ ਪੰਜਾਬ ਸਗੋਂ ਹਿੰਦੁਸਤਾਨ ਭਰ ਦੀ ਜ਼ਬਾਨ ਹਿੰਦੀ ਸੀ । ਉਂਕਿ ਪੰਜਾਬ ਬਾਹਰੋਂ ਆਏ ਸਜਣਾਂ ਦੇ ਹਮਲਿਆਂ ਤੇ ਲੜਾਈਆਂ ਦਾ ਪਹਿਆ ਬਣਿਆ ਰਿਹਾ, ਜੋ ਭੀ ਆਇਆ, ਪਹਿਲੇ ਪੰਜਾਬ ਉਤੇ ਹੀ ਹੱਥ ਸਾਫ ਕਰਦਾ ਰਿਹਾ, ਇਸ ਲਈ ਪੰਜਾਬ ਦੀ ਸੁਰਤ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਨਾਲੋਂ ਵਖਰੀ ਹੁੰਦੀ ਗਈ । ਇਥੇ ਹਮਲਿਆਂ ਵਾਲੇ ਆਪਣਾ ਨਿਸ਼ਾਨ ਛਡਦੇ ਗਏ ਅਰ ਓਹ ਨਿਸ਼ਾਨ ਉਨ੍ਹਾਂ ਦੇ ਲਫਜ਼, ਬੋਲ ਚਾਲ ਤੇ ਰਸਮ-ਰਿਵਾਜ ਆਦਿਕ ਸਨ ।

ਆਰੀਆਂ ਦੇ ਬਾਦ ਪੰਜਾਬ ਵਿਚ ਆਉਣ ਵਾਲੇ ਮੁਸਲਮਾਨ ਹੀ ਸਨ ਅਰ ਇਨ੍ਹਾਂ ਦੇ ਆਉਣ ਦੀਆਂ ਅਤੇ ਅਡ ਸੂਰਤਾਂ ਸਨ। ਜਿਹੜੇ ਸਿੰਧ ਦੇ ਰਾਹੀਂ ਆਏ, ਉਨਾਂ ਦੀ ਬੋਲੀ ਅਰਬੀ ਸੀ, ਜੋ ਕਾਬਲ, ਪਿਸ਼ੌਰ, ਈਰਾਨ ਦੇ ਰਾਹੋਂ ਆਏ ਉਨਾਂ ਦੀ ਜ਼ਬਾਨ ਪਸ਼ਤੋ ਅਤੇ ਫਾਰਸੀ ਸੀ ਅਤੇ ਜੋ ਕਸ਼ਮੀਰ ਵਲੋਂ ਆਏ, ਉਨਾਂ ਦੀ ਕਸ਼ਮੀਰੀ ਬੋਲੀ ਸੀ । ਇਹ ਸਾਰੇ ਪੰਜਾਬ ਵਿਚ ਆ ਕੇ ਵਸਦੇ ਰਸਦੇ ਰਹੇ । ਇਹ ਵਲੋਂ ਚਾਹੇ ਆਰਜ਼ੀ ਹੋਵੇ ਚਾਹੇ ਟਿਕਾਉ ਪਰ ਹਰ ਹਾਲੇ ਮਤਲਬ ਸਾਧਣ ਵਾਸਤੇ ਇਥੋਂ ਦੇ ਵਾਸੀਆਂ ਨਾਲ ਗੱਲਾਂ ਬਾਤਾਂ ਦਾ ਵਟਾਂਦਰਾ ਕਰਨ ਦੀ ਲੋੜ ਭਾਸਦੀ ਰਹੀ । ਜ਼ਰੂਰਤ ਈਜਾਦ ਦੀ ਮਾਂ ਹੈ। ਉਨਾਂ ਨੇ ਇਹ ਘਾੜਤ ਘੜੀ ਕਿ ਇਕ ਪਦ ਇਥੋਂ ਦਾ ਤੇ ਇਕ ਉਹ ਅਰਬ ਦੇਣ ਵਾਲਾ ਉਨ੍ਹਾਂ ਦਾ ਆਪਣਾ ਮੇਲ ਕੇ ਜੁਟ ਕਰ ਲਿਆ ਜਾਂਦਾ ਸੀ, ਜਿਹਾ ਕਿ:-

ਗਲ ਕਥ-ਗੱਲ ਪੰਜਾਬੀ, ਕਥ ਕਸ਼ਮੀਰੀ,
ਕਾਲਾ ਸਿਆਹ-ਕਾਲਾ ਪੰਜਾਬੀ, ਸਿਆਹ ਫਾਰਸੀ,

ਇਸੇ ਤਰ੍ਹਾਂ ਚਿਟਾ ਸਪੈਦ, ਪੀਲਾ ਜ਼ਰਦ, ਵਿਆਹ ਸ਼ਾਦੀ, ਗਲ ਬਾਤ, ਪਿਆਰ ਮੁਹਬਤ, ਸਾਕ ਨਾਤਾ, ਆਦਿਕ ਅਨੇਕਾਂ ਜੁਟਵੇਂ ਪਦ ਵਰਤੀਣ ਲਗ ਪਏ । ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦੀ ਰਾਜਭਾਸ਼ਾ ਹਿੰਦੀ ਸੀ ਪਰ ਉਨ੍ਹਾਂ ਦੀ ਹਕੂਮਤ ਨੇ ਦਰਬਾਰੀ ਬੋਲੀ ਫਾਰਸੀ ਸ਼ੁਰੂ ਕਰ ਦਿਤੀ । ਮਤਲਬ ਪੁੂਰਾ ਕਰਨ ਲਈ ਓਹ ਹਿੰਦੀ ਜਾਂ ਪੰਜਾਬੀ ਨੂੰ ਵਰਤ ਤਾਂ ਲੈਂਦੇ ਸਨ ਪਰ ਲਿਖਣ ਪੜਨ ਵਾਸਤੇ ਉਨ੍ਹਾਂ ਨੇ ਪਹਿਲੇ ਪਹਿਲ ਫਾਰਸੀ ਨੂੰ ਹੀ ਦਫਤ੍ਰੀ ਜ਼ਬਾਨ ਬਣਾਇਆ।

-੨-