ਪੰਨਾ:ਪੰਜਾਬ ਦੇ ਹੀਰੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪o )

ਸਾਹਿਬਾਂ ਨਾਲ ਸਹੇਲੀਆਂ ਕੁੜੀ ਰਿਆਕਾਰ
ਘਰ ਬਿੱਜਲ ਦੇ ਜੰਮਿਆਂ ਵਿੱਚ ਕਰੜ ਬਾਰ
ਜਨਮ ਦਿੱਤਾ ਮਾਈ ਬਾਪ ਨੇ ਰੁੂਪ ਦਿਤਾ ਕਰਤਾਰ
ਐਸਾ ਮਿਰਜ਼ਾ ਸੁੂਰਮਾ ਖ਼ੁਲਾਂ ਦਾ ਸਰਦਾਰ
ਸਾਹਿਬਾਂ ਪੜੇ ਪਟੀਆਂ ਮਿਰਜ਼ਾ ਪੜ੍ਹੇ ਕੁਰਆਨ
ਵਿੱਚ ਮਸੀਤ ਦੇ ਲਗੀਆਂ ਜਾਣੇ ਕੋਲ ਜਹਾਨ
ਨਾ ਮਾਰ ਕਾਜ਼ੀ ਛਮਕਾਂ ਨਾ ਦੇਹ ਤਤੀ ਨੂੰ ਤਾਇ
ਪੜ੍ਹਨਾ ਸਾਡਾ ਰਹਿ ਗਿਆ ਲੈ ਗਏ ਇਸ਼ਕ ਲਖਾਏ
ਸਾਹਿਬਾਂ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ
ਫੜ ਨੇ ਜਾਣੇ ਤਕੜੀ ਹਾੜ ਨ ਜਾਣੇ ਵੱਟ
ਤੇਲ ਭੁਲਾਵੇ ਭੁਲਾ ਬਾਣੀਆਂ ਦਿਤਾ ਸ਼ਹਿਦ ਉਲੱਟ
ਵਣਜ ਗਵਾ ਲਏ ਬਾਣੀਆਂ ਬਲਦ ਗਵਾਏ ਜਟ
ਤਿੰਨ ਸੈਂ ਨਾਂਗਾ ਪੜ ਰਿਹਾ ਹੋਰ ਗਏ ਚੌੜ ਚਪੱਟ
ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗੱਤ
ਘਰ ਤੋਂ ਸਾਹਿਬਾਂ ਤੁਰ ਪਈ ਕਰ ਕੇ ਪੜ੍ਹਨ ਦੀ ਨੀਤ
ਕਾਜੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ

ਸਾਹਿਬਾਂ ਬਾਹ ਸੱਦ ਕੇ ਆਖਦੀ ਹੈ-


ਤੂੰ ਸੁਣ ਕਮੁੂ ਬਾਹਮਣਾ ਕਦੀ ਨ ਆਇਆ ਕਾਮ
ਘੋੜੀ ਦਿਆਂ ਤੇਰੇ ਚੜHਨ ਨੂੰ ਕਾਫੀ ਸਣੇ ਲਗਾਮ
ਹਥੋਂ ਦੇ ਦੇਵਾਂ ਚੂੜੀਆਂ ਸੋਨਾ ਕਰਦੀ ਦਾਨ
ਬੋਟੀ ਦਿਆਂ ਦੁਧ ਪੀਣ ਨੂੰ ਹਲ ਦੀ ਜ਼ਿਮੀਂ ਇਨਾਮ
ਜਦ ਲਗ ਜੀਵੇ ਸਾਹਿਬਾਂ ਰਖੋ ਤੇਰਾ ਅਹਿਸਾਨ
ਚੌਥੇ ਨੂੰ ਚੰਧੜ ਵਿਆਹ ਲੈ ਜਾਣਗੇ ਫੇਰ ਕੀ ਕਰੇਂਗਾ ਆਨ।

ਉਤਰ ਕੰਮੂ-


ਅੱਗੋਂ ਕੰਮੁੂ ਬੋਲਦਾ ਸਚੀ ਦਿਆਂ ਸੁਣਾ
ਪੈਂਡਾ ਹੈ ਚਾਲੀਆਂ ਕੋਹਾਂ ਦਾ ਕੋਣ ਆਵੇ ਕੋਣ ਜਾ
ਘਰ ਮਿਰਜ਼ੇ ਦੇ ਹੋਰ ਇਸਤ੍ਰੀ ਸੁਣੀਦੀ ਬੁਰੀ ਬਲਾ
ਸੌਕਣ ਉਤੇ ਸੌਂਕਣ ਪਈ ਮਰੇ ਲੈਵੇ ਅੱਧ ਵੰਡਾ
ਛਡ ਦੇ ਪਰਾਣੇ ਜਟ ਦੀ ਦੋਸਤੀ ਨਵੀਂ ਕੰਮੂ ਵਲ ਲਾ
ਘਰ ਵਿੱਚ ਲਾ ਲੈ ਦੋਸਤੀ ਬਹਿ ਕੇ ਇਕ ਕਮਾ
ਸਾਹਿਬਾਂ-ਅਗੋਂ ਸਾਹਿਬਾਂ ਬੋਲਦੀ ਤੇਰੇ ਮੁੰਹ ਸੁਆਹ
ਮਾਰਾਂ ਚਪੇੜ ਤੇਰ ਨਜ਼ਬ ਦੀ ਦੋਵਾਂ ਅਕਲ ਰਵਾ
ਖਬਰ ਹੋ ਜਾਇ ਮੇਰੇ ਬਾਪ ਨੂੰ ਤੈਨੂੰ ਸ਼ੈਹਰੋਂ ਦੇਣ ਉਜਾੜ
ਖਬਰ ਹੋ ਜਾਇ ਵੀਰ ਸ਼ਮੀਰ ਨੂੰ ਤੈਨੂੰ ਕਰਸਨ ਮਾਰ
ਜੇ ਖਬਰ ਹੋ ਜਾਏ ਪਿੰਡ ਦੇ ਮੁੰਡਿਆਂ ਨੂੰ ਕਰਦੇ ਢੀਮਾਂ ਦੀ ਮਾਰ
ਭਲਕੇ ਸਰਾਧ ਦਾਦਾ ਆਉਣਗੇ ਨਿਉਂਦਾ ਖਾਣ ਤੇ ਜਾ
ਲਗਨੀ ਆਂ ਮੈਂ ਤੇਰੀ ਪੋਤਰੀ ਬਹਿ ਗਿਓਂ ਰੰਨ ਬਣਾ