ਪੰਨਾ:ਪੰਜਾਬ ਦੇ ਹੀਰੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਮੁਦੱਕਕ ਭਾਵ ਡੂੰਘੀ ਸੂਝ ਵਾਲਾ ਖਤਾਬ ਦਿਤਾ ਗਿਆ। ਆਪ ਇਸੇ ਨਾਂ ਤੇ ਹੀ ਉਘੇ ਹਨ। ਮੌਲਵੀ ਨੂਰ ਮੁਹੰਮਦ ਸਾਹਿਬ ਦੇ ਦੋ ਸਪੁੱਤ੍ਰ ਮੁਹੰਮਦ ਨਕੀ ਅਤੇ ਮੁਹੰਮਦ ਤਕੀ ਹੋਏ। ਮੁਹੰਮਦ ਨਕੀ ਚਲਾਣਾ ਕਰ ਗਏ। ਮੁਹੰਮਦ ਤਕੀ ਦਾ ਇਕ ਸਪੁੱਤ੍ਰ ਮੁਹੰਮਦ ਆਸ਼ਕ ਹੋਇਆ, ਜਿਸ ਨੇ ਲੋਹਾਰੀ ਮੰਡੀ ਅੰਦਰ ਇਕ ਬੜੀ ਵਡੀ ਹਵੇਲੀ ਅਤੇ ਕਈ ਮਕਾਨ ਬਣਵਾਏ। ਉਨ੍ਹਾਂ ਦੇ ਨਾਂ ਤੇ ਹੀ ਕੂਚਾ ਮੀਆਂ ਆਸ਼ਕ ਉਘਾ ਹੋਇਆ।

ਮੌਲਾਨਾ ਸਾਹਿਬ ਦੀ ਹਲੀਮੀ ਅਤੇ ਪ੍ਰਾਹੁਣਚਾਰੀ ਦੂਰ ਦੂਰ ਤੱਕ ਉੱਘੀ ਸੀ। ਹੈਜੋਰਾ ਸ਼ਰੀਫ਼ ਦੇ ਪੀਰ ਸਾਹਿਬ ਜਦ ਕਦੀ ਲਾਹੌਰ ਆਉਂਦੇ ਤਾਂ ਆਪ ਪਾਸ ਹੀ ਬਿਸਰਾਮ ਕਰਦੇ। ਪੀਰ ਸਾਹਿਬ ਕਹਿੰਦੇ ਹੁੰਦੇ ਸਨ ਕਿ ਇਹ ਘਰ ਵਡਿਆਈ, ਮਾਣ ਤੇ ਬਰਕਤ ਵਾਲਾ ਹੈ।

ਆਪ ਅਖੀਰ ਉਮਰ ਤਕ ਲਾਹੌਰ ਹੀ ਰਹੇ ਅਤੇ ਏਥੇ ਹੀ ਕੂਚ ਕਰ ਗਏ।
ਆਪ ਦੀਆਂ ਲਿਖੀਆਂ ਪੁਸਤਕਾਂ ਇਹ ਹਨ --
(੧) ਰਸਾਲਾ ਮਹਿੰਦੀ ਜੋ ੯੯੭ ਹਿ: ਵਿੱਚ ਲਿਖਿਆ ਗਿਆ।
(੨) ਨਸ ਫਰਾਇਜ਼ ੧੦੩੨ ਹਿ: ਵਿੱਚ ਲਿਖੀ ਗਈ।

ਇਸ ਵਿੱਚ ਵੁਜ਼ੂ, ਗੁਸਲ,ਨਮਾਜ਼ ਆਦਿ ਮੁਸਲਮਾਨੀ ਨਿਯਮ ਲਿਖੇ ਹੋਏ ਹਨ। ਫਰਮਾਂਦੇ ਹਨ:-

ਕਰੋ ਦੁਆ ਫਕੀਰ ਨੂੰ ਜੁਮਲੇ ਨਾਉਂ ਖੁਦਾ
ਰਬ ਫ਼ਜ਼ਲ ਕਰੇਹੀ ਮੋਮਨਾਂ ਈਮਾਨ ਰਹੇ ਬਕਾ
(੩੨) ਬੜੀ ਵਰਹੇ ਹਜ਼ਾਰ ਯਕ ਮਾਹ ਅਤੇ ਸ਼ਬਰਾਤ
ਇਹ ਹਿਜਰਤ ਦਬਹਦ ਰਸਾਲ-ਤਮ ਬੁਝੇ ਹੋ ਨਿਜਾਤ
(੩) ਅਨਵਾਅ ਅਲੂਮ-ਇਸ ਪੁਸਤਕ ਵਿਚ ਭੀ ਕਈ ਹੋਰ ਮੁਸਲਮਾਨੀ ਨਿਯਮ ਹਨ। ਪੁਸਤਕ ਇਉਂ ਸਮਾਪਤ ਕਰਦੇ ਹਨ।

ਆਸੀ ਤਮ੍ਹਾਂ ਦੁਆ ਦਾ ਕਰੇ ਰਜ਼ਾ ਖੁਦਾ
ਆਸੀ ਆਖੇ ਮੋਮਨਾ ਰਬ ਰਖ ਈਮਾਨ ਬਕਾ
(੧੦੪੪) ਹਜ਼ਾਰ ਹਿਕੋਂ ਚੌਤਾਲੀਆ ਵਰਹਿਆਂ ਮਾਂਹ ਅਤੇ ਦਹ ਜ਼ਮ
ਹਿਜਰਤ ਬਾਹਦ ਪਛਾਣ ਤੂੰ ਇਹ ਰਸਾਲਾ ਤਮ
ਭਾਵ ਇਹ ਰਸਾਲਾ ਈਦ ਦੇ ਮਹੀਨੇ ੧੦੪੪ ਵਿੱਚ ਲਿਖਿਆ ਗਿਆ।
(੪) ਖੁਲਾਸਾ ਮੁਆਮਲਾਤ:-ਇਹ ਪੁਸਤਕ ੧੦੪੩ ਹਿ: ਨੂੰ ਖਤਮ ਹੋਈ:-ਵੇਖੋ ਵਨਗੀ:-

ਹਜ਼ਾਰ ਹਿਕੋਂ ਤਰਤਾਲੀਆ ਵਰਿਹਾਂ ਸਾਢੇ ਦਹ ਮਹੀਨੇ
ਇਹ ਹਿਜਰਤ ਬਾਦ ਰਸਾਲਾ ਤੰਮ ਕੀਤਾ ਰਬ ਨਗੀਨੇ
ਚੇਤ ਮਹੀਨਾ ਬੁਧਵਾਰ ਵਕਤ ਪੇਸ਼ੀ ਦਾ ਆ
ਅਸੀ ਤਾਕਤ ਸਹਿਲ ਕੁਜ ਹੋਇਆ ਫਜ਼ਲ ਖੁਦਾ
(੫) ਸਰਾਜੀ-ਅਰਬੀ ਦੀ ਉਘੀ ਪੁਸਤਕ ਸਰਾਜੀ ਫਿਲਮੀਰਾਸ ਦਾ ਪੰਜਾਬੀ