ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਮੌਲਵੀ ਹਬੀਬੁੱਲਾ

ਆਪ ਦਾ ਜਨਮ ਚੌਧੂ ਵਾਲ ਪਰਗਨਾ ਗੁਜਰਾਤ (ਪੰਜਾਬ) ਵਿੱਚ ਹੋਇਆ। ਆਪ ਆਪਣੇ ਪਿੰਡ ਵਿੱਚ ਬਚਿਆਂ ਨੂੰ ਕੁਰਆਨ ਮਜੀਦ ਅਤੇ ਇਸਲਾਮੀ ਪੁਸਤਕਾਂ ਪੜ੍ਹਾਇਆ ਕਰਦੇ ਸਨ। ਇਸ ਤੋਂ ਛੁਟ ਆਪ ਦਰਜ਼ੀਆਂ ਦਾ ਕੰਮ ਕੀਤਾ ਕਰਦੇ ਸਨ ਅਤੇ ਕਪੜੇ ਸੀ ਕੇ ਰੋਟੀ ਕਮਾਉਂਦੇ ਸਨ।

ਆਪ ਨੇ ਲਗ ਭਗ ੧੬੦੦ ਬੈਂਤਾਂ ਦੀ ਇਕ ਪੁਸਤਕ ਅਖਬਾਰ-ਉਲ-ਆਖਰਤ ਲਿਖੀ, ਜਿਸ ਵਿੱਚ ਪਰਲੋ ਦੇ ਮਸਲਿਆਂ ਨੂੰ ਪੰਜਾਬੀ ਕਵਿਤਾ ਵਿੱਚ ਵਰਨਣ ਕੀਤਾ ਗਿਆ ਹੈ। ਇਹ ਪੁਸਤਕ ੧੧੦੪ ਹਿ: ਵਿੱਚ ਔਰਗੰਜ਼ੇਬ ਆਲਮਗੀਰ ਦੇ ਸਮੇਂ ਲਿਖੀ ਗਈ। ਵੇਖੋ ਵਨਗੀ:-

ਪਿਛੇ ਹਿਜਰਤ ਮੁਸਤਫ਼ਾ ਯਾਰਾਂ ਸੈ ਵਰ੍ਹਿਆਂ ਚਾਰ
ਚਾਰ ਮਹੀਨੇ ਹੋਰ ਭੀ ਤਿਦਨ ਥੀਆ ਤਿਆਰ
ਬਾਦਸ਼ਾਹੀ ਔਰੰਗਜ਼ੇਬ ਦੀ ਛਤ੍ਰੀ ਸਾਲ ਤਮਾਮ
ਤਮ ਤਾਰੀਖ ਚੌਧਵੀਂ ਰਬੀ ਉਲ ਸਾਨੀ ਮਾਹ
ਫਾਰਗ ਹੋਇਆ ਲਿਖ ਕੇ ਪੁਰ ਤਕ ਸੀਰ ਗੁਨਾਹ

ਅਖਬਾਰ ਉਲ ਆਖਰਤ ਵਿਚੋਂ ਵਨਗੀ:-

ਪਹਿਲਾਂ ਮੰਨ ਖੁਦਾਏ ਨੂੰ ਬਖ਼ਸ਼ਨ ਹਾਰਾ ਸੋ
ਕਹਾਰ ਤਿਸੰਦਾ ਨਾਮ ਹੈ ਤਿਸ ਥੀਂ ਕੀਜੇ ਭੌਂ
ਦੂਜੇ ਮੰਨ ਫ਼ਰਿਸ਼ਤੇ ਰਬੇ ਦੇ ਮਕਬੂਲ
ਹਰ ਦਮ ਉਸ ਦੀ ਬੰਦਗੀ ਵਿੱਚ ਰਹਿਣ ਮਸ਼ਗੂਲ
ਰੋਜ਼ ਕਿਆਮਤ ਆਵਸੀ ਉਹ ਦੇਂਹ ਹੋਸੀ ਸਖਤ
ਆਸੀ ਬਹਿ ੨ ਰੋਸ਼ਨੀਂ ਸ਼ਾਦ ਹੋਸਨ ਨੇਕ ਬਖ਼ਤ
ਹਭੇ ਜਾਨ ਮਰੋਸਨੀ ਪਿਛੋਂ ਜੀਵਨ ਹਕ
ਤਿਸ ਦਿਨ ਲੇਖਾ ਦੇਂਦਿਆਂ ਸੀਨੇ ਹੋਸਨ ਸ਼ੱਕ
ਕੀਤੇ ਮਸਲੇ ਆਖਸਨ ਰੋਜ਼ ਕਿਆਮਤ ਦੇ
ਉਹ ਦਿਹਾੜਾ ਹੱਕ ਹੈ ਮਤ ਕੋ ਸ਼ੱਕ ਕਰੇ
ਲਹਿੰਦੇ ਦਾਉ ਚੜੇਸੀਆ ਸੂਰਜ ਬਾਝ ਕਮਾਨ
ਪੇਸ਼ ਕਿਆਮਤ ਹੋਸੀਆ ਵਡਾ ਇਹ ਨਿਸ਼ਾਨ

ਦੋਜ਼ਖ਼ ਤੱਤਾ ਉਬਲਸੀ ਅਗ ਕਰਸੀ ਫਰਯਾਦ
ਆਪੀ ਖਾਦੀਅਮ ਯਾ ਰੱਬਾ ਜੋ ਪੀੜੀਅਮ ਵਾਂਗ ਕਮਾਣ