ਪੰਨਾ:ਪੰਜਾਬ ਦੇ ਹੀਰੇ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੧)

ਕਹਿੰਦੇ ਹਨ ਸੁਥਰੇ ਨੇ ੧੪੦ ਸਾਲ ਦੀ ਉਮਰ ਭੋਗੀ ।

ਸੁਥਰਿਆਂ ਦੀਆਂ ਧਰਮਸਾਲਾਂ ਲਾਹੌਰ, ਅੰਮ੍ਰਿਤਸਰ ਅਤੇ ਹੋਰ ਥਾਵਾਂ ਵਿੱਚ ਬਹੁਤ ਹਨ । ਜਿਥੇ ਇਹ ਲੋਕ ਆਪਣਾ ਨਿਰਬਾਹ ਕਰਦੇ ਹਨ ।

ਸੁਥਰੇ ਦੇ ਬਚਨ ਬਹੁਤ ਉਘੇ ਹਨ, ਕੁਝ ਫ਼ਕੀਰਾਨਾ ਰੰਗ ਵਿੱਚ ਅਤੇ ਕੁਝ ਮਸਖਰੇ ਰੰਗ ਵਿੱਚ ਹਨ । ਵੇਖੋ ਵਨਗੀ ।

ਆਰ ਗੰਗਾ ਪਾਰ ਗੰਗਾ ਵਿੱਚ ਮੈਂ ਤੇ ਤੂੰ
ਲਹਿਣਾ ਲੈਣਾ ਸੁਥਰਿਆ ਨਾਸੀਂ ਦੇ ਕੇ ਧੂੰ

ਲੋਕ ਡਰਾਵਨ ਕਾਰਨੇ ਕੀ ਤੂੰ ਭੇਖ ਬਣਾਇਆਂ
ਨਿਰ ਉਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਇਆ
ਜਿਉਂ ੨ ਚਤਨ ਸ਼ਰੀਣੀਆਂ ਤਿਉਂ ੩ ਵਧਦਾ ਜਾ
ਦੇ ਦੁਆਈਂ ਖੁੱਲੀਆਂ ਅਗਲੀ ਗੱਲ ਨ ਕਾ

ਉਤਰ:-

ਸਥਰਿਆ ਜੇ ਬਾਬੇ ਨੂੰ ਅਕਲ ਹੋਵੇ ਤਾਂ ਪੂਜਾਂ ਉਹ ਕਿਉਂ ਖਾਏ
ਬਾਬਾ ਬਪੁੜਾ ਕੀ ਕਰੇ ਕਿ ਦਿਤੋਸ ਰਿਜਕ ਖਿੰਡਾਇ
ਜਿਉਂ ਦੇਵੇ ਤਿਉਂ ਖਾਵਣਾ ਡਾਢੇ ਦੀ ਸਤ ਰਜਾਇ

ਢੋਲ ਵਜੇ ਘਰ ਲੁਟਿਓ ਲੋਕੀ ਕੈਹਣ ਵਿਆਹ
ਸਾਹਿਬ ਅਰਥ ਨ ਬੀਜਿਓ ਹੋਇਆ ਮੁਖ ਸਿਆਹ
ਜਿਤ ਦਿਨ ਲੇਖਾ ਮੰਗੀਏ ਗਲ ਪਲ ਮੰਹ ਘਾਹ
ਸੁਬਰਿਆ ਰਾਹੋਂ ਘੁਬਿਆ ਵਡਾ ਤਿੰਨਾਂ ਨੂੰ ਦਾਹ

ਹਜ਼ਰਤ ਸ਼ੁਲਤਾਨ ਬਾਹੂ

ਆਪ ਦੇ ਪਿਤਾ ਦਾ ਨਾਂ ਬਾਜੈਦ ਮਹੰਮਦ ਸੀ । ਆਪ ਦਾ ਜਨਮ ਕਸਬਾ ਸ਼ੋਰ ਕੋਟ ਇਲਾਕਾ ਮੁਲਤਾਨ ਵਿੱਚ ੧੦੩੯ ਹਿ: ਵਿੱਚ ਹੋਇਆ । ਆਪ ਜਮਾਂਦਰੂ ਵਲੀ ਸਨ। ਆਪ ਬਾਰੇ ਇਕ ਕਹਾਣੀ ਉਘੀ ਹੈ ਕਿ ਆਪ ਦੀ ਬਾਲ ਅਵਸਥਾ ਵਿੱਚ ਜਦ ਪਹਿਲੀ ਵਾਰੀ ਰਮਜ਼ਾਨ ਮੁਬਾਰਕ ਆਇਆ ਤਾਂ ਆਪ ਨੇ ਸਵੇਰ ਤੋਂ ਸ਼ਾਮ ਤਕ ਸਾਰਾ ਦਿਨ ਦੁਧ ਨਾ ਪੀਤਾ, ਜਿਸ ਤੋਂ ਆਪ ਦੇ ਘਰ ਵਾਲਿਆਂ, ਗੁਆਂਢੀਆਂ ਅਤੇ ਦੂਜੀਆਂ ਤੀਵੀਆਂ ਨੂੰ ਪਤਾ ਲਗ ਗਿਆ ਕਿ ਆਪ ਰਬ ਵਲੋਂ ਕਬੂਲ ਹੋਈਆਂ ਹਸਤੀਆਂ ਵਿਚੋਂ ਹਨ। ਜਦੋਂ ਜਵਾਨ ਹੋਏ ਤੇ ਮਾਪਿਆਂ ਨੇ ਜਤਨ ਕੀਤਾ ਕਿ ਇਹ ਭੀ ਸਾਡੇ ਵਾਂਗ ਖੇਤੀ ਬਾੜੀ ਦਾ ਕੰਮ ਕਰਨ, ਉਨਾਂ ਦੇ ਕਹਿਣ ਸੁਣਨ ਤੇ ਇਹ ਕੰਮ ਕਰਨ ਲਗ ਪਏ । ਕਿਉਂਕਿ ਤਬੀਅਤ ਫਕੀਰਾਨਾ ਸੀ ਇਸ ਲਈ ਸਭ ਕੁਝ ਛਡ ਕੇ ਹਜ਼ਰਤ ਬਹਾਉਲ ਹੱਕ ਮਲਤਾਨੀ ਦੇ ਮਜ਼ਾਰ ਤੇ ਜਾ ਕੇ ਚਿੱਲਾ ਕਮਾਉਂਦੇ ਰਹੇ। ਉਥੋਂ ਸ਼ਾਹ ਹਦੀਬ(ਗਾਲਬਨ ਰਮਦਾਸ ਜਿਲਾ ਅੰਮ੍ਰਿਤਸਰ ਵਾਲੇ) ਦੋ ਪਾਸ ਆਏ । ਉਨ੍ਹਾਂ ਨੇ ਦੁਨੀਆਂ ਤਿਆਗਣ ਦਾ ਹੁਕਮ ਦਿਤਾ ਤੇ ਆਪ ਫਕੀਰ ਹੋ ਕੇ ੩੦ ਵਰਿਆਂ ਦੀ ਉਮਰ ਵਿੱਚ ਦਿੱਲੀ ਚਲੇ ਗਏ। ਉੱਥੇ ਪਹੁੰਚ ਕੇ ਪੀਰ ਅਬਦੁਲ ਰਹਿਮਾਨ ਦੇ ਚੇਲੇ ਹੋ ਗਏ । ਆਪ ਨੂੰ