ਪੰਨਾ:ਪੰਜਾਬ ਦੇ ਹੀਰੇ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਕੁਦਰਤ ਨੇ ਦਿਮਾਗ ਬਖਸ਼ਿਆ ਸੀ ।

ਆਪ ਨੇ ਬਹੁਤ ਛੇਤੀ ਮੁੱਢਲੀ ਵਿੱਦਿਆ ਪ੍ਰਾਪਤ ਕਰ ਲਈ ਅਤੇ ਮਾਰਫ਼ਤ ਦੇ ਮੈਦਾਨ ਵਿੱਚ ਆਪਣੇ ਖਿਆਲਾਂ ਨੂੰ ਦੁੜਾਉਣਾ ਅਰੰਭ ਕੀਤਾ । ਆਪ ਨੇ ਆਤਮ ਖੋਜੀ ਪੁਰਸ਼ਾਂ ਲਈ ਫਾਰਸੀ ਬੋਲੀ ਵਿੱਚ ਮਾਰਫਤ ਦੀਆਂ ਲਗ ਪਗ੧੪0 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚੋਂ ਕੁਝ ਇਹ ਹਨ-ਸ਼ਮਸਉਲਆਰਫੀਨ, ਮਿਫ਼ਤਾਹੁਲ ਆਰਫੀਨ, ਮੁਹਕਮਉਲ ਫਕਰ,ਐਨਉਲ ਫ਼ਕਰ, ਦੀਵਾਨ ਬਾਹੂ, ਅਕਲਬੇਦਾਰ ਆਦਿ।

ਫਾਰਸੀ ਕਵਿਤਾ ਅਤੇ ਵਾਰਤਕ ਤੋਂ ਛੁਟ ਅਪ ਨੇ ਪੰਜਾਬੀ ਬੋਲੀ ਰਾਹੀਂ ਆਪਣੇ ਖਿਆਲਾਂ ਨੂੰ ਪ੍ਰਗਟ ਕੀਤਾ ਹੈ । ਵਨਗੀ ਲਈ ਵੇਖੋ:-

ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮੇਰੇ ਮਨ ਲਾਈ ਹੂ
ਨਫੀ ਅਸਬਾਤ ਦਾ ਪਾਣੀ ਮਿਲਿਆ ਹਰ ਗਲ ਹਰ ਜਾਈ ਹੂ
ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਣ ਪਰ ਆਈ ਹੂ
ਜੀਵੇ ਮੁਰਸ਼ਦ ਕਾਮਲ ਬਾਹੂ ਮੈਂ ਇਹ ਬੂਟੀ ਲਾਈ ਹੂ
ਬੇ ਬਿਸਮਿੱਲਾ ਇਸਮ ਅੱਲਾ ਦਾ ਇਹ ਭੀ ਰਹਿਣਾ ਭਾਰਾਂ ਹੂ
ਨਾਲ ਸ਼ਫ਼ਾਇਤ ਸਰਵਰ ਆਲਮ ਛੁਟਸੀ ਆਲਮ ਸਾਰਾ ਹੈ
ਹੱਦੋਂ ਬੇਹਦ ਦਰੂਦ ਨਬੀ ਨੂੰ ਜਿਸਦਾ ਐਡ ਪਸਾਰਾ ਹੂ
ਮੈਂ ਕੁਰਬਾਨ ਤਿਨਾਂ ਥੀਂ ਬਾਹੂ ਜਿਨਾਂ ਮਿਲਿਆਂ ਨਬੀ ਸਹਾਰਾ ਹੂ
ਖੇ ਪੜ੍ਹ ਪੜ੍ਹ ਇਲਮ ਹਜ਼ਾਰ ਕਤਾਬਾਂ ਆਲਮ ਹੋਏ ਸਾਰੇ ਹੂ
ਇਕ ਹਰਫ਼ ਇਸ਼ਕ ਦਾ ਨਾਂ ਪੜ੍ਹ ਜਾਨਣ ਭੁਲੇ ਫਿਰਨ ਬਿਚਾਰੇ ਹੂ
ਇਕ ਨਿਗਾਹ ਜੇ ਆਸ਼ਕ ਵੇਖ ਲਖ ਹਜ਼ਾਰਾਂ ਤਾਰੇ ਹੂ
ਲਖ ਨਿਗਾਹ ਜੇ ਆਲਮ ਵੇਖੇ ਨ *ਕੱਧੀ ਚਾੜੇ ਹੂ *ਕੱਧੀ= ਕੰਢੀ, ਕਿਨਾਰਾ।
ਇਸ਼ਕ ਅਕਲ ਵਿਕ ਮੰਜ਼ਲ ਭਾਰੀ ਸੈਆਂ ਕੁਹਾਂ ਦੇ ਪਾੜੇ ਹੂ
ਇਸ਼ਕ ਨ ਜਿਨਾਂ ਖਰੀਦਿਆ ਬਾਹੂ ਉਹ ਦੋਹੀਂ ਜਹਾਨੀਂ ਮਾੜੇ ਹੂ
ਸੇ ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ ਜਿਨਾਂ ਤ੍ਰ੍ੱਟੀ ਚੌੜ ਚ ਕੀਤੀ ਹੂ
ਨਾ ਉਹ ਸੂਫੀ ਨਾ ਉਹ ਭੰਗੀ ਨਾ ਸਿਜਦਾ ਕਰਨ ਮਸੀਤੀ ਹੂ
ਖਾਲਸ ਨੀਲ ਪੁਰਾਣੇ ਉੱਤੇ ਨਹੀਂ ਚੜ੍ਹਦਾ ਰੰਗ ਮਜੀਠੀ ਹੂ
ਕਾਜ਼ੀ ਆਨ ਸ਼ਰਹ ਵਲ ਬਾਹੂ ਕਦੀ ਇਸ਼ਕ ਨਮਾਜ਼ ਨ ਲੀਤੀ ਹੂ
ਜੇ ਚੜ੍ਹ ਚੰਨਾ ਤੂੰ ਕਰ ਰੁਸ਼ਨਾਈ ਜ਼ਿਕਰ ਕਰੇਂਦੇ ਤਾਰੇ ਹੂ
ਗਲੀਆਂ ਦੇ ਵਿੱਚ ਫਿਰਨ ਨਮਾਣੇ ਲਾਲਾਂ ਦੇ ਵਣਜਾਰੇ ਹੂ
ਸ਼ਾਲਾ ਮੁਸਾਫ਼ਰ ਕੋਈ ਨ ਥੀਵੇ ਤੇ ਕੱਖ ਜਿਨ੍ਹਾਂ ਤੇ ਭਾਰੇ ਹੂ
ਤਾੜੀ ਮਾਰ ਉਡਾ ਨ ਬਾਹੂ ਅਸੀਂ ਆਪੇ ਉੱਡਣ ਹਾਰੇ ਹੂ

ਆਪ ਦੀ ਸਾਰੀ ਲਿਖਤ ਇਸ ਯੋਗ ਹੈ ਕਿ ਛਾਪ ਦਿਤੀ ਜਾਏ ਪਰ ਵਨਗੀ ਵਜੋਂ ਏਨ ਸ਼ੇਅਰ ਹੀ ਮੁਨਾਸਬ ਸਮਝ ਗਏ ਹਨ।

ਆਪ ੧੧੦੨ ਹਿ: ਵਿੱਚ ਚਲਾਣਾ ਕਰ ਗਏ ਅਤੇ ਆਪਣੇ ਪਿਛੇ ਚਾਰ ਤੀਵੀਆਂ ਤੇ ਅੱਠ ਬਚਿਆਂ ਤੋਂ ਛੁਟ ਮਾਰਫਤ ਦਾ ਕੀਮਤੀ ਖਜ਼ਾਨਾ ਯਾਦਗਾਰ ਵਜੋਂ ਛਡ ਗਏ । ਆਪ ਦੀ ਲੜੀ ਬਗਦਾਦ ਵਾਲੇ ਪੀਰ ਸ਼ੇਖ ਅਬਦੁਲ ਕਾਦਰ ਜੀ ਨਾਲ ਮਿਲਦੀ ਹੈ।

ਪੰਜਾਬੀ ਵਿੱਚ ਆਪ ਦਾ ਕਲਾਮ "ਅਬਯਾਤ ਬਾਹੂ" ਛਪਿਆ ਹੋਇਆ ਹੈ।