ਪੰਨਾ:ਪੰਜਾਬ ਦੇ ਹੀਰੇ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਹਕੀਮ ਦਰਵੇਸ਼

ਵਸਨੀਕ ਕੈਲਾਸ਼ ਗੜ੍ਹ। ਫ਼ਜ਼ਲ ਹਕ ਸਾਹਿਬ ਐਮ. ਏ. ਦੀ ਖੋਜ ਹੈ, ਕਿ ਹਮ ਦਰਵੇਸ਼, ਸ਼ਾਹ ਜਹਾਨ ਦੇ ਸਮੇਂ ਇਕ ਮੁਸਲਮਾਨ ਦਰਵੇਸ਼ ਅਤੇ ਹਕੀਮ ਸਨ। ਗੜ੍ਹ ਕੈਲਾਸ਼ (ਪਿੰਡ ਕਲਾਸ ਕੇ ਜ਼ਿਲਾ ਗੁਜਰਾਂਵਾਲੇ ਦੇ ਨੇੜੇ) ਦੇ ਵਸਨੀਕ ਸਨ। ਆਪ ਬਾਬਤ ਰਵਾਇਤ ਹੈ ਕਿ ਆਪ ਬੜੀ ਸਾਦਾ ਅਤੇ ਦਰਵੇਸ਼ਾਨਾ ਜ਼ਿੰਦਗੀ ਬਤੀਤ ਕਰਦੇ ਸਨ। ਆਪਣੇ ਕੰਮ ਦੇ ਬੜੇ ਸਿਆਣੇ, ਕਾਮਿਲ ਅਤੇ ਲਾਇਕ ਹਕੀਮ ਸਨ? ਆਪ ਆਪਣੇ ਵਤਨ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:-

ਜਬ ਦਰਵੇਸ਼ ਹੁਕਮ ਪਛਾਣੇ ਰਾਜ਼
ਤਬ ਗੜ੍ਹ ਕੈਲਾਸ਼ ਬਹੇ ਸ਼ੀਰਾਜ਼
ਗੜ੍ਹ ਕੈਲਾਸ਼ ਕੀ ਐਸੀ ਗੀਤਾ
ਬੋਲਣ ਸਾਂਚ ਝੂਠ ਨਹੀਂ ਰੀਤਾ

ਹਕੀਮ ਸਾਹਿਬ ਦੀ ਇਕ ਪੁਸਤਕ ੧੦੬੬ ਹਿ: ਮੁਤਾਬਕ ੧੭੧੨ ਇ: ਦੀ ਤਸਨੀਫ਼ ਕੀਤੀ ਹੋਈ ਹੈ। ਲਿਖਦੇ ਹਨ:-

ਸੰਮਤ ਚੌਥੀ ਵੇਖ ਕਰ ਲਿਖਿਆ ਘਣੇ ਗੰਭੀਰ
ਵਾਰੀ ਸ਼ਾਹ ਜਹਾਨ ਕੇ ਹਾਕਮ ਯੂਸਫ਼ ਬੀਰ
ਇਕ ਹਜ਼ਾਰ ਛਿਆਠ ਸੰਨ ਨਬੀ ਕਾ ਆ
ਸਤਾਰਾਂ ਸੈ ਤੇ ਬਾਰਵ੍ਹਾਂ ਸੰਮਤ ਵਿਕਰਮ ਰਾਂ

ਆਪ ਦੇ ਉਚ ਵਿਦਵਾਨ ਹੋਣ ਬਾਰੋਂ ਇਕ ਰਵਾਇਤ ਦਸੀ ਜਾਂਦੀ ਹੈ ਕਿ ਇਕ ਵਾਰੀ ਸ਼ਾਹੀ ਮਹਲਾਂ ਵਿੱਚ ਇਕ ਬੇਗਮ ਨੂੰ ਥਣ ਸੁਜਣ ਦੀ ਬੀਮਾਰੀ ਹੋ ਗਈ । ਦਰਬਾਰੀ ਤਬੀਬਾਂ, ਹਕੀਮਾਂ ਅਤੇ ਵੈਦਾਂ ਨੇ ਲਖਾਂ ਜਤਨ ਕੀਤੇ ਪਰ ਸਭ ਨਿਸਫਲ।

ਅੰਤ ਕਿਸੇ ਨੇ ਸ਼ਾਹ ਜਹਾਨ ਪਾਸ ਹਕੀਮ ਦਰਵੇਸ਼ ਦਾ ਜ਼ਿਕਰ ਕੀਤਾ। ਆਪ ਨੂੰ ਦਰਬਾਰ ਵਿੱਚ ਸੱਦ ਕੇ ਸੱਦਣ ਦਾ ਕਾਰਣ ਦਸਿਆ ਗਿਆ ਪਰ ਮੁਸ਼ਕਲ ਇਹ ਸੀ ਕਿ ਪਰਦੇ ਦੇ ਕਾਰਨ ਮਰਜ਼ ਦੀ ਪਛਾਣ ਹੋਣੀ ਕਠਿਨ ਸੀ। ਹਕੀਮ ਸਾਹਿਬ ਨੇ ਇਕ ਬਾਰੀਕ ਰੇਸ਼ਮੀ ਧਾਗਾ ਮੰਗਵਾਇਆ। ਪਰਦੇ ਦੇ ਬਾਹਰ ਬੈਠ ਕੇ ਧਾਗੇ ਦਾ ਇਕ ਸਿਰਾ ਬੇਗਮ ਦੀ ਕਲਾਈ ਨਾਲ ਬੰਧਵਾਇਆ ਅਤੇ ਦੂਜਾ ਆਪਣੇ ਹੱਥ ਵਿੱਚ ਲੈ ਕੇ ਮਰਜ਼ ਅਤੇ ਉਸ ਦੀਆਂ ਨਿਸ਼ਾਨੀਆਂ ਬਾਰੇ ਪੂਰੀ ਖੋਜ ਕਰ ਲਈ :

ਬੇਗਮ ਦੇ ਪੈਰ ਦੀ ਨਾੜ ਵਿਚੋਂ ਖੂਨ ਕਢਣਾ ਜ਼ਰੂਰੀ ਸੀ, ਪਰ ਬੇਗਮ ਦੀ ਨਾਜ਼ਕ ਤਬੀਅਤ ਪਾਸੋਂ ਇਹ ਕੰਮ ਲੈਣਾ ਔਖਾ ਸੀ ਇਸ ਲਈ ਆਪ ਨੇ ਇਕ ਤਰਕੀਬ ਕੀਤੀ। ਇਕ ਕਮਰੇ ਅੰਦਰ ਬਾਰੀਕ ਸੁਆਹ ਵਿਛਵਾ ਦਿਤੀ ਅਤੇ ਬੇਗਮ ਨੂੰ ਉਸ ਨੂੰ ਕਮਰੇ ਵਿਚੋਂ ਲੰਘਾਇਆ। ਫਿਰ ਆਪ ਨੇ ਅੰਦਰ ਜਾ ਕੇ ਪੈਰਾਂ ਦੇ ਚਿੰਨ ਡਿਠੇ ਅਤੇ ਪੈਰ ਦੇ ਇਕ ਨਿਸ਼ਾਨ ਵਿੱਚ ਬਾਰੀਕ ਤੇ ਤੇਜ਼ ਨਿਸ਼ਤਰ ਲਕਾਂ ਕੇ ਰਖ ਦਿਤੀ। ਫਿਰ