(੫੦)
ਬੇਗਮ ਨੂੰ ਅਖਵਾਇਆ ਕਿ ਉਹ ਬੜੀ ਇਹਤਿਆਤ ਨਾਲ ਪਹਿਲੇ ਪੈਰਾਂ ਤੋਂ ਪੈਰ ਰਖ ਕੇ ਪਿਛਲੇ ਕਮਰੇ ਵਿੱਚ ਵਾਪਸ ਚਲੀ ਜਾਏ। ਸੋ ਦੂਜੇ ਕਮਰੇ ਵਿੱਚ ਅਪੜਦਿਆਂ ਹੀ ਬੇਗਮ ਦੇ ਪੈਰ ਵਿਚੋਂ ਲਹੂ ਵਗਣ ਲਗ ਪਿਆ। ਜਿਉਂ ੨ ਲਹੂ ਨਿਕਲਦਾ ਗਿਆ, ਸੋਜ ਘਟ ਹੁੰਦੀ ਗਈ ਅਤੇ ਇਸ ਤਰਾਂ ਮਿੰਟਾਂ ਵਿੱਚ ਸ਼ਿਕਾਇਤ ਦੂਰ ਹੋ ਗਈ। ਬਾਦਸ਼ਾਹ ਨੇ ਖੁਸ਼ ਹੋ ਕੇ ਆਪ ਨੂੰ ਇਕ ਪਿੰਡ ਜਗੀਰ ਵਜੋਂ ਦਿੱਤਾ, ਜੋ ਅਜ ਕਲ ਭੀ ਦਰਵੇਸ਼ ਦੇ ਨਾਂ ਤੇ ਉਘਾ ਹੈ ਅਤੇ ਜ਼ਿਲਾ ਗੁਜਰਾਂ ਵਾਲੇ ਵਿਚ ਕਲਾਸ ਕੇ ਦੇ ਕੋਲ ਹੈ।
ਲਾ: ਘਨਈਆ ਲਾਲ ਕਰਤਾ ਤਾਰੀਖ ਲਾਹੌਰ ਨੇ ਇਹ ਵਾਕਿਆ ਹਕੀਮ ਦਰਵੇਸ਼ ਦੀ ਥਾਂ ਹਕੀਮ ਇਲਮ ਦੀਨ ਬਾਨੀ ਮਸਜਦ ਵਜ਼ੀਰ ਖਾਂ ਨਾਲ ਜੋੜਿਆ ਹੈ। ਪਤਾ ਨਹੀਂ ਪਹਿਲੇ ਨਾਲ ਸੰਬੰਧ ਠੀਕ ਹੈ ਜਾਂ ਦੂਜੇ ਨਾਲ ਫੇਰ ਵੀ ਵਾਕਿਆ ਸਵਾਦਲਾ ਹੈ ਅਤੇ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਪੁਰਾਣੇ ਸਮੇਂ ਦ ਹਕੀਮ ਜਾਂ ਵੈਦ ਕਿੰਨੇ ਕਾਬਲ ਅਤੇ ਮਾਹਿਰ ਫ਼ਨ ਹੁੰਦੇ ਸਨ।
ਆਪ ਦੇ ਸਪੁਤ੍ਰ ਮੀਤਾ ਨਾਮੁ ਫ਼ਾਰਸੀ ਦੇ ਚੰਗੇ ਕਵੀ ਸਨ। ਉਨ੍ਹਾਂ ਨੇ ੧੧੧੦ ਹਿ: ਵਿੱਚ ਔਰੰਗਜ਼ੇਬ ਦੇ ਸਮੇਂ ਕਿੱਸਾ ਹੀਰ ਵਾ ਮਾਹੀ ਫ਼ਾਰਸੀ ਕਵਿਤਾ ਵਿੱਚ ਲਿਖਿਆ ਜਿਸ ਦਾ ਜ਼ਿਕਰ ਏਥੇ ਦਿਲਚਸਪੀ ਤੋਂ ਖਾਲੀ ਨਹੀਂ। ਮੀਤਾ ਨੇ ਬਹੁਤ ਕਰ ਕੇ ਚਨਾਬੀ ਉਪਨਾਮ ਵਰਤਿਆ ਹੈ। ਪੁਸਤਕ ਲਿਖਣ ਦੇ ਸੰਨ ਵਿੱਚ ਲਿਖਦੇ ਹਨ:-
ਤਾਰੀਖ ਦੁਆਸਤ ਬਹਿਰੇ ਈ ਬਾਗ਼
ਬੁਦ ਦੂਰ ਚੇਨਬੀ ਅਜ਼ ਚੁਨੀਂ ਬਾਗ
(ਨੋਟ) ਜੇ "ਚੁਨੀਂ ਬਾਗ" ਦੇ ਅੱਖਰਾਂ ਵਿਚੋਂ 'ਬੁਦ' ਦੇ ਅਖਰ ਖਾਰਜ ਕਰੀਏ ਤਾਂ ੧੧੧੦ ਹਿ: ਹੁੰਦਾ ਹੈ । ਚਨਾਬੀ ਆਪਣੀ ਉਪਮਾ ਕਰਦੇ ਲਿਖਦੇ ਹਨ-
ਅਦੀ ਅਜ਼ ਸ਼ੀਰਾਜ਼ ਅਮੀਰ ਅਜ਼ ਦੇਹਲ ਓ ਜਾਮੀ ਜ਼ਿ ਜਾਮ
ਸਾਇਬ ਅਜ਼ ਈਰਾਂ ਚਨਾਬੀ ਤਾਜ਼ਾ ਰੂਏ ਅਜ਼ ਚਨਾਬ।
(ਨੋਟ) ਅਮੀਰ ਅਜ਼ ਦੇਹਲੀ ਤੋਂ ਭਾਵ ਅਮੀਰ ਖੁਸਰੋ ਹੈ:-
ਆਪਣੇ ਪਿੰਡ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:
ਦਰ ਦੇਹ ਕਲਾਸ ਨਾਮ ਆਂ ਜਾ
ਕਰਦੰਦ ਮਜ਼ਾਰ ਆਂ ਦਿਲ ਆ ਰਾ
ਆਪਣੇ ਹਕੀਮ ਹੋਣ ਬਾਰੇ ਲਿਖਦੇ ਹਨ:-
ਜ਼ਿ ਖਾਕੇ ਰਾਹੇ ਓ ਸਰਮਾਂ ਬਰਾਏ ਚਸ਼ਮੇ ਖ਼ੁਦ ਸਾਜ਼ਮ
ਹਕੀਮਮ ਕਦਰ ਮੀ ਦਾਨ ਮਨ ਈ ਦਾਰੂਏ ਆਲੀ ਰਾ
ਆਪਣੇ ਪਿਉ ਬਾਬਤ ਲਿਖਦੇ ਹਨ:
ਹਮਾਂ ਉਦਮ ਮੁਸ਼ਤਹਰ ਅਜ਼ੀਂ ਪੇਸ਼
ਕਿ ਮੀਤਾ ਪਿਸਰੇ ਹਕੀਮ ਦਰਵੇਸ਼
ਮੀਤਾ ਨੇ ਜਿਸ ਸਮੇਂ ਇਹ ਕਿੱਸਾ ਲਿਖਿਆ,ਉਸ ਵੇਲੇ ਉਹ ਕਾਫੀ ਬੁੱਢੇ ਸਨ। ਲਿਖਦੇ ਹਨ:-