ਪੰਨਾ:ਪੰਜਾਬ ਦੇ ਹੀਰੇ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੩)

ਵੇਦ ਪੁਰਾਣਾਂ ਪੜ ਪੜ ਥੱਕੇ,
ਸਿਜਦੇ ਕਰਦਿਆਂ ਘਸ ਗਏ ਮੱਥੇ,
ਨਾ ਰਬ ਤੀਰਥ ਨਾ ਰਬ ਮੱਕੇ,
ਜਿਸ ਪਾਇਆ ਤਿਸ ਨੂਰ ਜਮਾਲ।
ਇਸ਼ਕ ਦੀ ਨਵੀਓਂ ਨਵੀਂ ਬਹਾਰ।

ਹਾਜੀ ਲੋਕ ਮਕੇ ਨੂੰ ਜਾਂਦੇ ਅਸੀਂ ਜਾਣਾ ਤਖਤ ਹਜ਼ਾਰੇ
ਜਿਤ ਵਲ ਯਾਰ ਉੱਤੇ ਵਲ ਕਾਬ੍ਹਾਂ ਭਾਵੇਂ ਵੇਖ ਕਿਤਾਬਾਂ ਚਾਰੇ
ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ ਤੂੰ ਸ਼ਹੁ ਮੱਕਾਂ
ਵਿੱਚੇ ਹਾਜੀ ਤੇ ਵਿੱਚ ਗਾਜ਼ੀ ਵਿੱਚੇ ਚੋਰ ਉਚੱਕਾ
ਭੱਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਈ
ਬੁਲ੍ਹਾ ਸ਼ਾਹ ਸ਼ਹੁ ਅੰਦਰ ਮਿਲਿਆ ਭੁੱਲੀ ਫਿਰੇ ਲੁਕਾਈ

ਬੁਲ੍ਹੇ ਸ਼ਾਹ ਦੇ ਇਸ ਵਤੀਰੇ ਨੂੰ ਵੇਖ ਕੇ ਸ਼ਾਹ ਅਨਾਇਤ ਗੁੱਸੇ ਹੋ ਗਏ। ਅਤੇ ਉਨ੍ਹਾਂ ਨੂੰ ਆਪਣੇ ਦਾਇਰੇ ਵਿੱਚੋਂ ਕਢ ਦਿਤਾ। ਹੁਣ ਬੁਲ੍ਹੇ ਸ਼ਾਹ ਨੇ ਵਿਛੋੜ ਭਰੀਆਂ ਕਾਫੀਆਂ ਕਹਿਣੀਆਂ ਅਰੰਭ ਦਿਤੀਆਂ:-

ਮੈਂ ਨਾ ਧੋਤੀ ਰਹਿ ਗਈ, ਕਾਈ ਗੰਢ ਮਾਹੀ ਦਿਲ ਪੈ ਗਈ
ਦੁਖ ਸੁੂਲਾਂ ਨੇ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ
ਦਰਦ ਵਿਹੁਣ ਪਈ ਦਰ ਤੇਰੇ, ਤੂੰ ਹੀ ਦਰਦ ਰਿੰਞਾਣੀ
ਦਾ ਕੋਠੇ ਚੜ੍ਹ ਮੈਂ ਦੇਵਾਂ ਹੋਕਾ, ਇਸ਼ਕ ਵਿਹਾਝੋ ਕੋਈ ਨ ਲੋਕਾਂ
ਇਸ ਦਾ ਮੂਲ ਨ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨ ਠੌਰ
ਦੇ ਦੀਦਾਰ ਹੋਇਆ ਜਦ ਰਾਹੀ,ਅਚਣਚੇਤ ਪਈ ਗਲ ਫਾਹੀ
ਡਾਢੀ ਕੀਤੀ ਬੇ ਪਰਵਾਹੀ, ਮੈਨੂੰ ਮਿਲਿਆ ਠੱਗ ਲਾਹੌਰ

ਜਦੋਂ ਮੁਰਸ਼ਦ ਨੇ ਕਢ ਦਿਤਾ ਤਾਂ ਅਪਦੇ ਦਿਲ ਵਿਚ ਵਿਛੋੜੇ ਦੀ ਅਗ ਭੜਕ ਉਠੀ। ਆਪ ਨੇ ਸਾਰੰਗੀ ਫੜ ਲਈ। ਉਮਰ ਜਵਾਨ,ਹਡ ਨਰੋਏ ਤੇ ਅਵਾਜ਼ ਸੁਰੀਲੀ ਸੀ। ਆਪ ਨੇ ਕਾਫੀਆਂ ਗਾਉਣੀਆਂ ਅਰੰਭ ਦਿਤੀਆਂ ਅਤੇ ਕੁਝ ਗਵਈਆਂ ਨੂੰ ਸਾਈ ਰਲਾ ਕੇ ਥੋੜੇ ਚਿਰ ਵਿਚ ਕਵਾਲਾਂ ਦਾ ਇਕ ਜਥਾ ਬਣਾ ਲਿਆ।

ਜਿਸ ਰਾਹੀਂ ਸ਼ਾਹ ਅਨਾਇਤ ਮਸੀਤ ਵਿੱਚ ਨਮਾਜ਼ ਪੜਨ ਜਾਇਆ ਕਰਦੇ ਸਨ ਉਸ ਰਾਹ ਦਾ ਬੁਲ੍ਹੇ ਸ਼ਾਹ ਨੂੰ ਪਤਾ ਸੀ। ਕਹਿੰਦੇ ਹਨ ਕਿ ਇਕ ਦਿਨ ਆਪ ਆਪਣ ਜਥੇ ਸਣੇ ਉਸ ਰਸਤੇ ਵਿਚ ਬਹਿ ਗਏ। ਆਪ ਨੇ ਠਟ ਬੰਨ੍ਹ ਕੇ ਇਹ ਕਾਫ ਗਾਉਣ ਸ਼ੁਰੂ ਕੀਤੀ:-

ਉਹ ਅਜਿਹਾ ਕੌਣ ਹੈ, ਜਾ ਆਖੇ ਜੇਹੜਾ
ਮੈਂ ਵਿੱਚ ਕਿਆ ਤਕਸੀਰ ਹੈ, ਮੈਂ ਬਰਦਾ ਤੇਰਾ
ਤੈਂ ਬਾਝੋ ਮੇਰਾ ਕੌਣ ਹੈ, ਦਿਲ ਢਾਹ ਨ ਮੇਰਾ
ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ